ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 2700 ਲੋਕ ਹੋਏ ਬੇਘਰ

11/09/2018 3:45:50 PM

ਓਰੋਵਿਲੇ— ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਜਿਸ ਕਾਰਨ ਉੱਥੋਂ ਦੇ ਲੋਕ  ਆਪਣੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਨਾਲ ਲੈ ਕੇ ਉੱਥੋਂ ਭੱਜਣ ਨੂੰ ਮਜਬੂਰ ਹੋ ਗਏ ਹਨ। ਇਸ ਭਿਆਨਕ ਅੱਗ ਦੀ ਦਹਿਸ਼ਤ 'ਚ ਨੇੜੇ ਦਾ ਇਕ ਸਮੁੱਚਾ ਸ਼ਹਿਰ ਖਾਲੀ ਹੋ ਚੁੱਕਿਆ ਹੈ। ਅੱਗ ਦੀ ਲਪੇਟ ਵਿਚ ਆਉਣ ਕਾਰਨ ਕਈ ਹਜ਼ਾਰਾਂ ਲੋਕਾਂ ਦੇ ਘਰ ਤਬਾਅ ਹੋ ਗਏ ਹਨ। ਸੈਨ ਫ੍ਰਾਂਸਿਸਕੋ ਦੇ ਕਰੀਬ 290 ਕਿਲੋਮੀਟਰ ਦੂਰ ਲੱਗਭਗ 2700 ਦੀ ਆਬਾਦੀ ਵਾਲੇ ਸ਼ਹਿਰ ਪੈਰਾਡਾਈਜ ਦੇ ਹਰ ਵਿਅਕਤੀ ਨੂੰ ਬਾਹਰ ਨਿਕਲਣ ਦਾ ਹੁਕਮ ਦਿੱਤਾ ਗਿਆ ਸੀ।
ਬਟੇ ਕਾਉਂਟੀ ਕੈਲਫਾਇਰ ਦੇ ਪ੍ਰਧਾਨ ਡੈਰੇਨ ਰੀਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਫਾਇਰ ਬ੍ਰਿਗੇਡ ਕਰਮਚਾਰੀ ਅਤੇ ਕਈ ਨਿਵਾਸੀ ਜ਼ਖਮੀ ਹੋ ਗਏ। ਉੱਥੋਂ ਦੀ ਨਿਵਾਸੀ ਗੀਨਾ ਓਵਿਏਡੋ ਨੇ ਉਸ ਸਮੇਂ ਦੇ ਭਿਆਨਕ ਦ੍ਰਿਸ਼ ਦਾ ਵਰਣਨ ਕੀਤਾ, ਜਿਸ ਬਾਰੇ ਉਸ ਨੇ ਦੱਸਿਆ ਕਿ ਅੱਗ ਨੇ ਕਈ ਘਰਾਂ ਨੂੰ ਆਪਣੀ ਲਪੇਟ 'ਚ ਲਿਆ। ਉਸ 'ਚ ਵਿਸਫੋਟ ਹੋਏ ਅਤੇ ਜਿਸ ਕਾਰਨ ਸਭ ਤਬਾਅ ਹੋ ਗਿਆ।