ਨੌਰਥ ਬ੍ਰਿਸਬੇਨ ''ਚ ਤੀਆਂ ਦਾ ਸਮਾਰੋਹ 23 ਸਤੰਬਰ ਨੂੰ

09/12/2017 4:00:18 PM

ਬ੍ਰਿਸਬੇਨ (ਸੁਰਿੰਦਰਪਾਲ ਖੁਰਦ)— ਬ੍ਰਿਸਬੇਨ ਫੌਕ ਵਾਰੀਅਰਜ਼ ਤੇ ਨਿਊ ਇੰਗਲੈਂਡ ਕਾਲਜ ਬੜੇ ਹੀ ਮਾਣ ਨਾਲ 'ਤੀਆਂ ਨੌਰਥ ਦੀਆ 2017' ਦਾ ਸਮਾਗਮ 23 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਸਟੇਟ ਸਕੂਲ ਐੱਸਪਲੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਕਲੱਬ ਮੈਂਬਰਾਂ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪ੍ਰੀਤ ਸੀਆਂ, ਨਿੱਕੀ ਸੋਹੀ, ਜੋਤੀ ਅਮਰਜੋਤ ਗੁਰਾਇਆਂ ਤੇ ਹਰਵਿੰਦਰ ਰਿੱਕੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਮਾਰੋਹ ਮੌਕੇ ਮੁਟਿਆਰਾਂ ਵੱਲੋਂ ਰਲ-ਮਿਲ ਕੇ ਗਿੱਧਾ, ਬੋਲੀਆਂ, ਸਿੱਠਣੀਆਂ, ਪੀਘਾਂ ਆਦਿ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਸਾਉਣ ਮਹੀਨੇ ਦਾ ਮੁਟਿਆਰਾਂ ਦਾ ਪ੍ਰਮੁੱਖ ਤਿਉਹਾਰ ਤੀਆਂ ਨੂੰ ਮਨਾਉਣ ਦਾ ਮੁੱਖ ਉਦੇਸ਼ ਹੈ, ਕਿ ਵਿਦੇਸ਼ਾਂ ਵਿਚ ਸਾਡੀ ਅਜੋਕੀ ਪੀੜ੍ਹੀ ਵਿਚ ਵਿਸਰ ਰਹੀਆਂ ਸਾਡੀਆਂ ਸੱਭਿਆਚਾਰਕ ਵੰਨਗੀਆਂ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਮੌਕੇ 'ਤੇ ਟੀਮ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ 'ਤੀਆਂ ਨੌਰਥ ਦੀਆਂ 2017' ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।