ਕੈਨੇਡਾ ਦੇ ਬਰਫੀਲੇ ਇਲਾਕੇ ''ਚੋਂ ਮਿਲਿਆ 552 ਕੈਰੇਟ ਦਾ ਪੀਲਾ ਹੀਰਾ

12/16/2018 5:22:32 PM

ਯੈਲੋਨਾਈਫ(ਕੈਨੇਡਾ)— ਉੱਤਰੀ ਅਮਰੀਕਾ 'ਚ ਮਿਲੇ ਅਜੇ ਤੱਕ ਦੇ ਸਭ ਤੋਂ ਵੱਡੇ ਹੀਰੇ ਨੂੰ ਡੋਮੀਨੀਅਮ ਡਾਇਮੰਡ ਮਾਈਨ ਐਂਡ ਰਿਓ ਟਿੰਟੋ ਸਮੂਹ ਨੇ ਕੈਨੇਡਾ ਦੇ ਬਰਫੀਲੇ ਉੱਤਰੀ ਖੇਤਰ 'ਚੋਂ ਲੱਭਿਆ ਹੈ। 552 ਕੈਰਟ ਦਾ ਇਹ ਪੀਲਾ ਹੀਰਾ ਡਾਇਵਿਕ ਖਾਨ 'ਚੋਂ ਮਿਲਿਆ ਹੈ। ਇਹ ਹੀਰਾ ਕੈਨੇਡਾ 'ਚ ਮਿਲੇ ਦੂਜੇ ਸਭ ਤੋਂ ਵੱਡੇ ਹੀਰੇ ਤੋਂ ਤਿੰਨ ਗੁਣਾ ਵੱਡਾ ਹੈ। ਇਥੇ ਜਿਯਾਵਿਕ ਤੇ ਗੁਆਂਢ ਦੀ ਇਕਾਤੀ ਖਾਨ 'ਚੋਂ ਬਹੁਤ ਜ਼ਿਆਦਾ ਗੁਣਵੱਤਾ ਵਾਲੇ ਹੀਰੇ ਮਿਲਦੇ ਹਨ ਪਰ ਇਹ ਦੱਖਣੀ ਅਫਰੀਕਾ ਦੀਆਂ ਖਾਨਾਂ 'ਚ ਆਮ ਕਰਕੇ ਮਿਲਣ ਵਾਲੇ ਵਿਸ਼ਾਲ ਰਤਨਾਂ ਦੇ ਪ੍ਰਕਾਰ ਲਈ ਮਸ਼ਹੂਰ ਨਹੀਂ ਹੈ।

ਡੋਮੀਨੀਅਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੇਨ ਦੁਰਗਿਨ ਨੇ ਕਿਹਾ ਕਿ ਹੀਰੇ ਦੀ ਗੁਣਵੱਤਾ ਚੰਗੀ ਹੈ ਮਤਲਬ ਜਵੈਲਰੀ 'ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹੋਰ ਜਾਣਕਾਰੀ ਵੀ ਦਿੱਤੀ, ਜਿਸ ਨਾਲ ਇਸ ਦਾ ਮੁੱਲ ਨਿਰਧਾਰਿਤ ਕਰਨ 'ਚ ਮਦਦ ਮਿਲ ਸਕਦੀ ਹੈ। ਪੀਲਾ ਪੱਥਰ ਆਮ ਕਰਕੇ ਅਫਰੀਕਾ ਦੀਆਂ ਖਾਨਾਂ 'ਚ ਮਿਲਣ ਵਾਲੇ ਟਾਈਪ-2ਏ ਸਫੇਦ ਪੱਥਰਾਂ ਦੀ ਤੁਲਨਾ 'ਚ ਘੱਟ ਮੁੱਲ 'ਤੇ ਮਿਲਦੇ ਹਨ। ਹਾਲਾਂਕਿ ਉੱਚ ਗੁਣਵੱਤਾ ਵਾਲੇ ਪੀਲੇ ਫੈਂਸੀ ਤੇ ਗਹਿਰੇ ਪੀਲੇ ਪੱਥਰ ਚੰਗੇ ਮੁੱਲ 'ਤੇ ਵਿਕਦੇ ਹਨ।

ਦੁਰਗਿਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਅਸੀਂ ਇਸ ਨੂੰ ਫੈਂਸੀ ਪੀਲੇ ਪੱਥਰ ਦੀ ਸ਼੍ਰੈਣੀ 'ਚ ਰੱਖਣਾਂਗੇ ਪਰ ਇਸ ਤੋਂ ਇਲਾਵਾ ਇਸ ਦਾ ਸਖਤ ਸੁਭਾਅ ਤੇ ਪ੍ਰੋਸੈਸਿੰਗ ਵੀ ਮਾਇਨੇ ਰੱਖਦਾ ਹੈ। ਇਸ ਦੀ ਕੀਮਤ ਦਾ ਸਹੀ ਅੰਦਾਜ਼ਾ ਅਜੇ ਦੱਸ ਸਕਣਾ ਮੁਸ਼ਕਲ ਹੈ। ਇਹ ਸਭ ਕੁਝ ਹੀਰੇ ਦੀ ਕਟਿੰਗ ਦੀ ਪ੍ਰਕਿਰਿਆ 'ਤੇ ਨਿਰਭਰ ਹੈ। 'ਬਲੂਬਰਗ' ਮੁਤਾਬਕ ਹੀਰੇ ਦੀ ਇਹ ਖੋਜ ਇਸ ਸਦੀ ਦੀ 7ਵੀਂ ਸਭ ਤੋਂ ਵੱਡੀ ਖੋਜ ਹੈ ਤੇ ਇਹ ਖੋਜ ਹੁਣ ਤੱਕ ਖੋਜੇ ਗਏ 30 ਸਭ ਤੋਂ ਵੱਡੇ ਪੱਥਰਾਂ 'ਚੋਂ ਇਕ ਹੈ। 1905 'ਚ ਦੱਖਣੀ ਅਫਰੀਕਾ ਦੇ ਪ੍ਰੋਟੋਰੀਆ 'ਚ 3106 ਕੈਰੇਟ ਦਾ ਸਭ ਤੋਂ ਵੱਡਾ ਹੀਰਾ ਮਿਲਿਆ ਸੀ। ਜਿਸ ਨੂੰ ਦੋ ਵੱਡੇ ਹੀਰੇ ਦ ਗ੍ਰੇਟ ਸਟਾਰ ਆਫ ਅਫਰੀਕਾ ਤੇ ਲੈਸਰ ਸਟਾਰ ਆਫ ਅਫਰੀਕਾ 'ਚ ਕਟਿਆ ਗਿਆ ਸੀ। ਇਹ ਦੋਵੇਂ ਹੀਰੇ ਬ੍ਰਿਟੇਨ ਦੇ ਮੁਕੁਟ 'ਚ ਲੱਗੇ ਹਨ।

Baljit Singh

This news is Content Editor Baljit Singh