ਕੋਵਿਡ-19 : ਫਰਜ਼ ਕਾਰਨ ਪਰਿਵਾਰ ਤੋਂ ਦੂਰ ਰਹੀ ਨਰਸ, 9 ਹਫਤਿਆਂ ਬਾਅਦ ਧੀਆਂ ਨੂੰ ਮਿਲ ਹੋਈ ਭਾਵੁਕ

06/05/2020 10:50:45 AM

ਲੰਡਨ- ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾ ਦਿੱਤੀ ਹੈ। ਸਿਹਤ ਕਾਮਿਆਂ 'ਤੇ ਕਹਿਰ ਬਣ ਕੇ ਟੁੱਟਾ ਕੋਰੋਨਾ ਵਾਇਰਸ ਅਜੇ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਸਿਹਤ ਕਾਮਿਆਂ ਨੂੰ ਮਹਾਮਾਰੀ ਕਾਰਨ ਲਗਾਤਾਰ ਡਿਊਟੀ ਕਰਨੀ ਪਈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਿਆ।

ਬ੍ਰਿਟੇਨ ਦੇ ਨੋਰਫਲਾਕ ਦੀ ਇਕ ਸਿਹਤ ਕਰਮਚਾਰੀ 9 ਹਫਤਿਆਂ ਬਾਅਦ ਆਪਣੇ ਘਰ ਵਾਪਸੀ ਕੀਤੀ ਤਾਂ ਉਸ ਦੀਆਂ ਧੀਆਂ ਖੁਸ਼ੀ ਵਿਚ ਉੱਛਲ ਪਈਆਂ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਪਣੀਆਂ ਛੋਟੀਆਂ ਧੀਆਂ ਤੋਂ ਜਦ ਛੋਟੀਆਂ ਨਾਲ ਮਾਂ ਮਿਲੀ ਤਾਂ ਉਹ ਵੀ ਰੋ ਪਈ। 

ਸੂਜ਼ੀ ਵਾਨ ਆਮ ਤੌਰ 'ਤੇ ਕਿੰਗਜ਼ ਲਿਨ, ਨੋਰਫਾਲਕ ਵਿਚ ਕੁਈਨ ਐਲਿਜ਼ਾਬੈੱਥ ਹਸਪਾਲ ਵਿਚ ਡਾਕਟਰਾਂ ਦੀ ਸਹਾਇਕ ਹੈ ਪਰ ਕੋਵਿਡ-19 ਰੋਗੀਆਂ ਦੀ ਦੇਖਭਾਲ ਕਰਨ ਲਈ ਉਨ੍ਹਾਂ ਨੇ ਵੱਖਰੇ ਵਾਰਡ ਵਿਚ ਰੱਖਿਆ ਗਿਆ ਸੀ, ਉਹ ਆਪਣੇ ਬੱਚਿਆਂ ਤੋਂ ਦੂਰ ਅਲੱਗ ਵਾਰਡ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਸੀ।

ਸੂਜ਼ੀ ਵਾਨ ਨੇ ਆਪਣੇ ਬੱਚਿਆਂ ਨੂੰ ਵਾਇਰਸ ਤੋਂ ਬਚਾਉਣ ਲਈ ਹੀ ਇਹ ਫੈਸਲਾ ਕੀਤਾ ਸੀ। ਉਸ ਨੇ 7 ਸਾਲਾ ਹੇਟੀ ਤੇ 9 ਸਾਲਾ ਬੇਲਾ ਨੂੰ ਵਾਇਰਸ ਤੋਂ ਬਚਾਉਣ ਲਈ ਪੀਟਰਹਰੋ ਵਿਚ ਆਪਣੀ ਭੈਣ ਦੇ ਘਰ ਲੈ ਜਾਣ ਦਾ ਫੈਸਲਾ ਕੀਤਾ। ਬੱਚੀਆਂ ਉੱਥੇ ਰਹਿ ਰਹੀਆਂ ਸਨ ਤਦ ਉਸ ਨੇ ਇਕ ਦਿਨ ਆਪਣੀਆਂ ਧੀਆਂ ਨੂੰ ਮਿਲਣ ਦਾ ਫੈਸਲਾ ਲਿਆ। ਸੂਜ਼ੀ ਨੇ ਕਿਹਾ ਇਹ ਇਕ ਵੱਖਰਾ ਅਹਿਸਾਸ ਸੀ। ਇਸ ਨੂੰ ਦੱਸਣਾ ਬੇਹੱਦ ਮੁਸ਼ਕਲ ਹੈ। ਮੈਨੂੰ ਲੱਗਾ ਕਿ ਮੇਰਾ ਦਿਲ ਫਟਣ ਵਾਲਾ ਹੈ। ਇਹ ਸ਼ਾਨਦਾਰ ਸੀ। 

Lalita Mam

This news is Content Editor Lalita Mam