Nobel Prize 2020: ਮੈਡੀਸਨ ਦੇ ਖੇਤਰ ''ਚ ਨੋਬਲ ਪੁਰਸਕਾਰਾਂ ਦੀ ਘੋਸ਼ਣਾ

10/05/2020 6:31:35 PM

ਸਟਾਕਹੋਲਮ (ਬਿਊਰੋ): ਸਵੀਡਨ ਦੇ ਸਟਾਕਹੋਲਮ ਸ਼ਹਿਰ ਵਿਚ ਸੋਮਵਾਰ ਨੂੰ ਸਾਲ 2020 ਦੇ ਨੋਬਲ ਪੁਰਸਕਾਰ ਦੀ ਘੋਸ਼ਣਾ ਸ਼ੁਰੂ ਹੋ ਗਈ। ਮੈਡੀਸਨ ਦੇ ਖੇਤਰ ਵਿਚ ਨੋਬਲ ਪੁਰਸਕਾਰ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਸ ਸਾਲ ਮੈਡੀਸਨ ਦਾ ਨੋਬਲ ਪੁਰਸਕਾਰ ਹਾਰਵੇ ਅਲਟਰ, ਮਾਇਕਲ ਹਾਫਟਨ ਅਤੇ ਚਾਰਲਸ ਰਾਈਸ ਨੂੰ ਦਿੱਤਾ ਗਿਆ ਹੈ। ਇਹਨਾਂ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ ਹੇਪਟਾਇਟਿਸ ਸੀ ਵਾਇਰਸ ਦੀ ਖੋਜ ਲਈ ਦਿੱਤਾ ਗਿਆ ਹੈ। ਅਲਟਰ ਅਤੇ ਚਾਰਲਸ ਰਾਇਸ ਜਿੱਥੇ ਅਮਰੀਕਾ ਤੋਂ ਹਨ ਉੱਥੇ ਮਾਇਕਲ ਹਾਫਟਨ ਬ੍ਰਿਟੇਨ ਦੇ ਵਸਨੀਕ ਹਨ।

ਇਹਨਾਂ ਵਿਗਿਆਨੀਆਂ ਨੂੰ ਕਰੀਬ 11 ਲੱਖ 20 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਨੇ ਕਿਹਾ ਕਿ ਇਸ ਸਾਲ ਇਹ ਪੁਰਸਕਾਰ ਖੂਨ ਤੋਂ ਪੈਦਾ ਹੋਣ ਵਾਲੇ ਹੇਪਟਾਇਟਿਸ ਨਾਲ ਲੜਾਈ ਵਿਚ ਯੋਗਦਾਨ ਦੇਣ ਦੇ ਲਈ  ਤਿੰਨ ਵਿਗਿਆਨੀਆਂ ਨੂੰ ਦਿੱਤਾ ਗਿਆ ਹੈ। ਸੰਸਥਾ ਨੇ ਕਿਹਾ ਕਿ ਇਸ ਹੇਪਟਾਇਟਿਸ ਨਾਲ ਦੁਨੀਆ ਭਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸਿਰੋਸਿਸ ਅਤੇ ਲੀਵਰ ਕੈਂਸਰ ਹੁੰਦਾ ਹੈ। ਤਿੰਨੇ ਹੀ ਵਿਗਿਆਨੀਆਂ ਨੇ ਇਕ ਨੋਵਲ ਵਾਇਰਸ ਦੀ ਖੋਜ ਵਿਚ ਬੁਨਿਆਦੀ ਖੋਜ ਕੀਤੀ, ਜਿਸ ਨਾਲ ਹੇਪਟਾਇਟਿਸ ਸੀ ਦੀ ਪਛਾਣ ਹੋ ਸਕੀ।

ਇਸੇ ਹਫਤੇ ਬਾਕੀ ਪੁਰਸਕਾਰਾਂ ਦੀ ਘੋਸ਼ਣਾ
ਇਹ ਰਾਸ਼ੀ ਤਿੰਨਾਂ ਵਿਚ ਬਰਾਬਰ ਵੰਡੀ ਜਾਵੇਗੀ। ਇਹਨਾਂ ਪੁਰਸਕਾਰਾਂ ਦੀ ਘੋਸਣਾ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵੀਡਨ ਦੇ ਸਟਾਕਹੋਲਮ ਸ਼ਹਿਰ ਵਿਚ ਕੀਤੀ ਗਈ। ਇਸੇ ਹਫਤੇ ਹੋਰ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਜਾਵੇਗੀ। ਮਾਇਕਲ ਹੋਉਗਟਨ ਯੂਨੀਵਰਸਿਟੀ ਆਫ ਅਲਬਾਰਟਾ ਅਤੇ ਚਾਰਲਸ ਰਾਇਸ ਰੌਕਫੇਲਰ ਯੂਨੀਵਰਿਸਟੀ ਤੋਂ ਹਨ। ਨੋਬਲ ਪੁਰਸਕਾਰ ਦੇਣ ਵਾਲ ਸੰਸਥਾ ਦੇ ਮੁਤਾਬਕ, ਇਸੇ ਹਫਤੇ ਭੌਤਿਕੀ, ਰਸਾਇਣ ਅਤੇ ਸਾਹਿਤ ਦੇ ਸ਼ਾਂਤੀ ਦੇ ਖੇਤਰ ਵਿਚ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਕੀਤੀ ਜਾਵੇਗੀ। ਉੱਥੇ ਅਰਥਸ਼ਾਸਤਰ ਦੇ ਖੇਤਰ ਵਿਚ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਅਗਲੇ ਸੋਮਵਾਰ ਨੂੰ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਇਸ ਵਾਰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦੀ ਦੌੜ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਨ। ਉਹਨਾਂ ਨੂੰ ਇਜ਼ਰਾਇਲ ਅਤੇ ਯੂ.ਏ.ਈ. ਦੇ ਵਿਚ ਸ਼ਾਂਤੀ ਸਮਝੌਤਾ ਕਰਾਉਣ ਲਈ ਨਾਮਜਦ ਕੀਤਾ ਗਿਆ ਹੈ।
 

Vandana

This news is Content Editor Vandana