Nobel Prize 2020 : ਅਮਰੀਕਾ ਦੀ ਲੁਈਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ

10/08/2020 6:28:10 PM

ਸਟਾਕਹੋਲਮ (ਬਿਊਰੋ): ਸਾਲ 2020 ਦਾ ਸਾਹਿਤ ਦਾ ਨੋਬਲ ਪੁਰਸਕਾਰ ਅਮਰੀਕੀ ਕਵੀਤਰੀ ਲੁਈਸ ਗਲੂਕ ਨੂੰ ਦਿੱਤਾ ਗਿਆ ਹੈ। ਸਵੀਡਿਸ਼ ਅਕੈਡਮੀ ਨੇ ਪੁਰਸਕਾਰ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਲੁਈਸ ਨੂੰ ਉਹਨਾਂ ਦੀ ਸ਼ਾਨਦਾਰ  ਕਾਵਿਕ ਆਵਾਜ਼  (unmistakable poetic voice) ਦੇ ਲਈ ਇਹ ਸਨਮਾਨ ਦਿੱਤਾ ਗਿਆ ਹੈ ਜਿਹੜਾ ਨਿੱਜੀ ਹੋਂਦ ਨੂੰ ਸੁੰਦਰਤਾ ਨਾਲ ਸਰਵ ਵਿਆਪਕ ਬਣਾਉਂਦਾ ਹੈ। 

ਇੱਥੇ ਦੱਸ ਦਈਏ ਕਿ ਤਿੰਨ ਵਿਗਿਆਨੀਆਂ ਨੂੰ ਸਾਲ 2020 ਦਾ ਭੌਤਿਕੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਇਹ ਪੁਰਸਕਾਰ ਉਹਨਾਂ ਨੂੰ ਬਲੈਕ ਹੋਲ ਨੂੰ ਸਮਝਣ ਦੇ ਲਈ ਕੀਤੇ ਗਏ ਉਹਨਾਂ ਦੇ ਡੂੰਘੇ ਅਧਿਐਨ ਲਈ ਦਿੱਤਾ ਗਿਆ। ਇਸ ਪੁਰਸਕਾਰ ਰਾਸ਼ੀ ਦਾ ਅੱਧਾ ਵਿਗਿਆਨੀ ਰੋਜ਼ਰ ਪੇਨਰੋਸ ਅਤੇ ਬਾਕੀ ਅੱਧੇ ਨੂੰ ਸੰਯੁਕਤ ਰੂਪ ਨਾਲ ਰੇਨਹਾਰਡ ਜੇਨਜੇਲ ਅਤੇ ਐਂਡ੍ਰੀਆ ਗੇਜ਼ ਨੂੰ ਦਿੱਤਾ ਜਾਵੇਗਾ।

ਕਵੀਤਰੀ ਲੁਈਸ ਵੇਲ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੀ ਪ੍ਰੋਫੈਸਰ ਹੈ। ਉਹਨਾਂ ਦਾ ਜਨਮ 1943 ਵਿਚ ਨਿਊਯਾਰਕ ਵਿਚ ਹੋਇਆ ਸੀ। ਇੱਥੇ ਦੱਸ ਦਈਏ ਕਿ ਸਾਲ 2019 ਵਿਚ ਸਾਹਿਤ ਦਾ ਨੋਬਲ ਪੁਰਸਕਾਰ ਆਸਟ੍ਰੀਆਈ ਮੂਲ ਦੇ ਲੇਖਕ ਪੀਟਰ ਹੈਂਡਕਾ ਨੂੰ ਦਿੱਤਾ ਗਿਆ ਸੀ। ਉਹਨਾਂ ਨੂੰ ਇਹ ਪੁਰਸਕਾਰ ਇਨੋਵੇਟਿਵ ਲੇਖਨ ਅਤੇ ਭਾਸ਼ਾ ਵਿਚ ਨਵੇਂ ਪ੍ਰਯੋਗਾਂ ਦੇ ਲਈ ਦਿੱਤਾ ਗਿਆ ਸੀ।  


Vandana

Content Editor

Related News