2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 329 ਨਾਮਜ਼ਦਗੀਆਂ, WHO ਵੀ ਸੂਚੀ 'ਚ ਸ਼ਾਮਲ

03/02/2021 6:08:56 PM

ਕੋਪੇਨਹੇਗਨ (ਬਿਊਰੋ): ਨਾਰਵੇ ਦੀ ਨੋਬਲ ਕਮੇਟੀ ਨੇ ਸੋਮਵਾਰ ਨੂੰ ਦੱਸਿਆ ਕਿ ਸਾਲ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 329 ਨਾਮਜ਼ਦਗੀਆਂ ਹਾਸਲ ਹੋਈਆਂ ਹਨ। ਇਹਨਾਂ ਵਿਚ 234 ਵਿਅਕਤੀ ਅਤੇ 95 ਸੰਗਠਨ ਹਨ। ਨਾਮਜ਼ਦਗੀ ਦੀ ਆਖਰੀ ਤਾਰੀਖ਼ 1 ਫਰਵਰੀ ਸੀ। ਓਸਲੋ ਸਥਿਤ ਇਸ ਸੰਗਠਨ ਨੇ ਦੱਸਿਆ ਕਿ ਨੋਬਲ ਸ਼ਾਂਤੀ ਪੁਰਸਕਾਰ ਦੀ ਨਾਮਜ਼ਦਗੀ ਦੀ ਇਹ ਤੀਜੀ ਸਭ ਤੋਂ ਵੱਡੀ ਗਿਣਤੀ ਹੈ। ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤੇ ਗਏ ਸੰਗਠਨਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਆਪਣੀ ਭੂਮਿਕਾ ਲਈ ਵਿਸ਼ਵ ਸਿਹਤ ਸੰਗਠਨ, ਰਿਪੋਰਟਸ ਵਿਦਾਊਟ ਬਾਰਡਰਜ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਪੋਲੈਂਡ ਦੇ ਜੱਜ ਵੀ ਸ਼ਾਮਲ ਹਨ। 

ਸੰਯੁਕਤ ਰਾਸ਼ਟਰ ਵਿਸ਼ਵ ਖਾਧ ਪ੍ਰੋਗਰਾਮ ਨੂੰ 2020 ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ।ਇਸ ਪੁਰਸਕਾਰ ਲਈ ਸਭ ਤੋਂ ਵੱਧ 376 ਨਾਮਜ਼ਦਗੀਆਂ 2016 ਵਿਚ ਹਾਸਲ ਹੋਈਆਂ ਸਨ। ਇਸ ਪੁਰਸਕਾਰ ਲਈ ਸਰਕਾਰਾਂ ਦੇ ਪ੍ਰਮੁੱਖ, ਰਾਸ਼ਟਰੀ ਪੱਧਰ 'ਤੇ ਕੰਮ ਕਰ ਰਹੇ ਸਿਆਸਤਦਾਨ, ਯੂਨਵਰਸਿਟੀਆਂ ਦੇ ਪ੍ਰੋਫੈਸਰ, ਵਿਦੇਸ਼ ਨੀਤੀ ਸੰਸਥਾਵਾਂ ਦੇ ਨਿਰਦੇਸ਼ਕ, ਸਾਬਕਾ ਨੋਬਲ ਪੁਰਸਕਾਰ ਜੇਤੂ ਅਤੇ ਨਾਰਵੇ ਦੀ ਨੋਬਲ ਸ਼ਾਂਤੀ ਕਮੇਟੀ ਦੇ ਮੈਂਬਰ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਭਾਵੇਂਕਿ ਓਸਲੋ ਸਥਿਤ ਇਸ ਬਹੁਤ ਗੁਪਤਤਾ ਰੱਖਣ ਵਾਲੇ ਬੋਰਡ ਨੇ ਨਾਮਜ਼ਦਗੀਆਂ ਦੀ ਘੋਸ਼ਣਾ ਨਹੀਂ ਕੀਤੀ ਹੈ ਪਰ ਨਾਮਜ਼ਦਗੀ ਕਰਨ ਵਾਲੇ ਚਾਹੁਣ ਤਾਂ ਨਾਮਜ਼ਦ ਅਤੇ ਪ੍ਰਸਤਾਵਕ ਦੋਹਾਂ ਦੇ ਨਾਵਾਂ ਦਾ ਐਲਾਨ ਕਰ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ - ਨਾਸਾ ਦੇ ਪਰਸੇਵਰੇਂਸ ਰੋਵਰ ਨੂੰ ਲੰਡਨ ਤੋਂ ਕੰਟਰੋਲ ਰਿਹਾ ਹੈ ਭਾਰਤੀ ਮੂਲ ਦਾ ਪ੍ਰੋਫੈਸਰ

ਇੱਥੇ ਦੱਸ ਦਈਏ ਕਿ ਨੋਬਲ ਕਮੇਟੀ ਆਪਣੇ ਗਲੋਬਲ ਫ਼ੈਸਲੇ ਦੀ ਘੋਸ਼ਣਾ ਹਰੇਕ ਸਾਲ ਅਕਤੂਬਰ ਵਿਚ ਕਰਦੀ ਹੈ। ਜਦਕਿ ਸ਼ਾਂਤੀ ਅਤੇ ਹੋਰ ਨੇਬਲ ਪੁਰਸਕਾਰ ਹਰੇਕ ਸਾਲ 10 ਦਸੰਬਰ ਨੂੰ ਦਿੱਤੇ ਜਾਂਦੇ ਹਨ। ਐਸੋਸੀਏਟਿ਼ਡ ਪ੍ਰੈੱਸ ਨੇ ਦੱਸਿਆ ਕਿ ਨੋਬਲ ਸ਼ਾਂਤੀ ਪੁਰਸਕਾਰ 2021 ਵਿਚ ਬੇਲਾਰੂਸ ਦੀ ਦੇਸ਼ ਵਿਚੋਂ ਕੱਢੀ ਗਈ ਵਿਰੋਧੀ ਨੇਤਾ ਸਵੇਤਲਾਨਾ ਤਿਖਨੋਸਕਾਇਆ ਅਤੇ ਦੋ ਹੋਰ ਬੇਲਾਰੂਸ ਲੋਕਤੰਤਰ ਕਾਰਕੁਨ, ਵੇਰੋਨਿਕਾ ਤਸੇਪਲਕੋ ਅਤੇ ਮਾਰੀਆ ਕੋਲੇਨਿਕੋਵਾ ਸ਼ਾਮਲ ਹਨ। ਇਸ ਦੇ ਇਲਾਵਾ 'ਦੀ ਬਲੈਕ ਲਾਈਵਸ ਮੈਟਰ' ਅੰਦੋਲਨ, ਰੂਸੀ ਵਿਰੋਧੀ ਨੇਤਾ ਅਲੈਕਸੀ ਨਵਲਨੀ, ਵ੍ਹਾਈਟ ਹਾਊਸ਼ ਦੇ ਸਾਬਕਾ ਸਲਾਹਕਾਰ ਜੇਰੇਡ ਕੁਸ਼ਨਰ ਅਤੇ ਇਬਰਾਹਿਮ ਸੰਧੀ ਲਈ ਪੱਛਮੀ ਏਸ਼ੀਆ ਨਾਲ ਸਿਲਸਿਲੇਵਾਰ ਵਾਰਤਾ ਕਰਨ ਵਾਲੇ ਅਵੀ ਬਰਕੋਵਿਤਜ ਸ਼ਾਮਲ ਹਨ।

ਨੋਟ- ਨੋਬਲ ਸ਼ਾਂਤੀ ਪੁਰਸਕਾਰ ਦੀ ਸੂਚੀ ਵਿਚ ਵਿਸ਼ਵ ਸਿਹਤ ਸੰਗਠਨ ਸ਼ਾਮਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News