ਬੰਧਕ ਸੰਕਟ: ਪਾਕਿਸਤਾਨ ਸਰਕਾਰ ਅਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਗੱਲਬਾਤ ''ਚ ਕੋਈ ਪ੍ਰਗਤੀ ਨਹੀਂ

12/20/2022 4:40:41 PM

ਪੇਸ਼ਾਵਰ- ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਦੋ ਦਿਨ ਪਹਿਲੇ ਅੱਤਵਾਦ ਰੋਕੂ ਕੇਂਦਰ 'ਚ ਕੁਝ ਲੋਕਾਂ ਨੂੰ ਬੰਧਕ ਬਣਾਏ ਜਾਣ ਦੇ ਮਾਮਲੇ 'ਚ ਸੰਘੀ ਸਰਕਾਰ ਅਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਨੇ ਐਤਵਾਰ ਨੂੰ ਕੁਝ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਸ ਸਟੇਸ਼ਨ 'ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਫਿਰ ਇਨ੍ਹਾਂ 'ਚੋਂ ਇਕ ਅੱਤਵਾਦੀ ਨੇ ਐਤਵਾਰ ਨੂੰ ਪੁਲਸ ਮੁਲਾਜ਼ਮ ਤੋਂ ਏਕੇ-47 ਖੋਹ ਲਈ ਅਤੇ ਗੋਲੀਬਾਰੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਕਤ ਅੱਤਵਾਦੀ ਨੇ ਇਮਾਰਤ 'ਚ ਬੰਦ ਹੋਰ ਅੱਤਵਾਦੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਨੇ ਇਮਾਰਤ 'ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਕਈ ਪੁਲਸ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ। 

ਇਹ ਵੀ ਪੜ੍ਹੋ- ਸੰਘਣੀ ਧੁੰਦ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਭਿਆਨਕ ਹਾਦਸੇ 'ਚ ਭੈਣ ਦੀ ਮੌਤ, ਭਰਾ ਗੰਭੀਰ ਜ਼ਖ਼ਮੀ

ਗੋਲੀਬਾਰੀ 'ਚ ਘੱਟੋ-ਘੱਟ ਦੋ ਪੁਲਸ ਮੁਲਾਜ਼ਮ ਮਾਰੇ ਗਏ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਫੌਜ ਦੇ ਵਿਸ਼ੇਸ਼ ਬਲਾਂ ਨੂੰ ਅਲਰਟ 'ਤੇ ਰੱਖਿਆ। ਇਸ ਦੌਰਾਨ ਮੰਗਲਵਾਰ ਨੂੰ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਛਾਉਣੀ ਖ਼ੇਤਰ ਨੂੰ ਘੇਰ ਲਿਆ ਹੋਇਆ ਹੈ, ਜਿੱਥੇ ਕੇਂਦਰ ਸਥਿਤ ਹੈ। ਇਲਾਕਾ ਨਿਵਾਸੀਆਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ। ਤੀਸਰੇ ਦਿਨ ਵੀ ਧਰਨਾ ਜਾਰੀ ਰਿਹਾ, ਜਿਸ ਕਾਰਨ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਬੰਨੂ ਜ਼ਿਲ੍ਹੇ ਵਿਚ ਸਾਰੇ ਸਕੂਲ ਅਤੇ ਕਾਲਜ ਬੰਦ ਰਹੇ। ਇਲਾਕੇ 'ਚ ਮੋਬਾਈਲ ਫ਼ੋਨ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੱਖਣੀ ਜਾਂ ਉੱਤਰੀ ਵਜ਼ੀਰਸਤਾਨ ਦੇ ਕਬਾਇਲੀ ਜ਼ਿਲ੍ਹਿਆਂ 'ਚ ਟੀਟੀਪੀ ਦੇ ਕੈਦੀਆਂ ਨੂੰ ਸੁਰੱਖਿਅਤ ਰਸਤਾ ਦੇਣ ਦੀ ਆਪਣੀ ਮੰਗ 'ਤੇ ਕਾਇਮ ਹੈ। 

ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ

ਟੀਟੀਪੀ ਨੇ ਕਿਹਾ ਕਿ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਹੀ ਸੁਰੱਖਿਆ ਬਲਾਂ ਦਾ ਰਵੱਈਆ ਇਹ ਦਰਸਾਉਂਦਾ ਹੈ ਕਿ ਬਲ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹਨ। ਟੀਟੀਪੀ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਕਿਹਾ ਕਿ ਸੀਟੀਡੀ ਪੁਲਸ ਸਟੇਸ਼ਨ 'ਚ ਕੈਦੀਆਂ ਦੇ ਨਾਲ ਸੁਰੱਖਿਆ ਅਧਿਕਾਰੀਆਂ ਵੱਲੋਂ ਸਹੀ ਢੰਗ ਨਾਲ ਵਿਵਹਾਰ ਨਾ ਕਾਰਨ 'ਤੇ ਇਹ ਕਦਮ ਚੁੱਕਿਆ ਗਿਆ ਹੈ। ਸਾਲ 2007 'ਚ ਕਈ ਅੱਤਵਾਦੀ ਸੰਗਠਨਾਂ ਦੇ ਇਕ ਫਰੰਟ ਸਮੂਹ ਵਜੋਂ ਸਥਾਪਨਾ ਟੀਟੀਪੀ ਨੇ ਪਿਛਲੇ ਮਹੀਨੇ ਜੂਨ ਵਿੱਚ ਸੰਘੀ ਸਰਕਾਰ ਨਾਲ ਇਕ ਜੰਗਬੰਦੀ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ ਅਤੇ ਆਪਣੇ ਆਦਮੀਆਂ ਨੂੰ ਦੇਸ਼ ਭਰ 'ਚ ਅੱਤਵਾਦੀ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਦੌਰਾਨ ਮੰਗਲਵਾਰ ਤੜਕੇ ਖੈਬਰ ਪਖਤੂਨਖਵਾ ਸੂਬੇ 'ਚ ਘੱਟੋ-ਘੱਟ 50 ਅੱਤਵਾਦੀਆਂ ਨੇ ਇਕ ਪੁਲਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ, ਜਿਸ ਇਕ ਪੁਲਸ ਕਾਂਸਟੇਬਲ ਨੂੰ ਜ਼ਖ਼ਮੀ ਕਰ ਦਿੱਤਾ। 

ਇਹ ਘਟਨਾ ਦੱਖਣੀ ਵਜ਼ੀਰਿਸਤਾਨ ਦੇ ਕਬਾਇਲੀ ਜ਼ਿਲ੍ਹੇ ਦੇ ਵਾਨਾ 'ਚ ਸਵੇਰੇ 1 ਵਜੇ ਦੇ ਕਰੀਬ ਵਾਪਰੀ। ਜ਼ਿਲ੍ਹੇ ਦੇ ਮੁੱਖ ਪੁਲਸ ਅਧਿਕਾਰੀ ਨੇ ਕਿਹਾ ਕਿ 50 ਤੋਂ ਵੱਧ ਅੱਤਵਾਦੀ ਪੁਲਸ ਸਟੇਸ਼ਨ 'ਚ ਦਾਖ਼ਲ ਹੋਏ ਅਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਕਾਂਸਟੇਬਲ ਜ਼ਖਮੀ ਹੋ ਗਿਆ। ਜਵਾਬੀ ਗੋਲੀਬਾਰੀ ਵਿਚ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਦੱਸਿਆ ਕਿ ਬਾਕੀ ਅੱਤਵਾਦੀ ਭੱਜਣ 'ਚ ਕਾਮਯਾਬ ਹੋ ਗਏ। ਪੁਲਸ ਨੇ ਦੱਸਿਆ ਕਿ ਫਿਲਹਾਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan