ਕੈਨੇਡਾ ਦੇ ਸਭ ਤੋਂ ਵੱਡੇ ਸਕੂਲ ਬੋਰਡ ਦਾ ਫੈਸਲਾ, ਵਿਦਿਆਰਥੀ ਨਹੀਂ ਜਾਣਗੇ ਅਮਰੀਕਾ

03/24/2017 7:03:47 PM

ਟੋਰਾਂਟੋ— ਕੈਨੇਡਾ ਦੇ ਸਭ ਤੋਂ ਵੱਡੇ ਸਕੂਲ ਬੋਰਡ ਨੇ ਫੈਸਲਾ ਕੀਤਾ ਹੈ ਕਿ ਉਹ ਵਿਦਿਆਰਥੀਆਂ ਦੇ ਅਮਰੀਕਾ ਦੇ ਹੋਰ ਟਰਿੱਪਸ (ਦੌਰਿਆਂ) ਦਾ ਆਯੋਜਨ ਨਹੀਂ ਕਰੇਗਾ। ਅਜਿਹਾ ਅਮਰੀਕਾ ਵੱਲੋਂ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਹੈ। ਟੋਰਾਂਟੋ ਦੇ ਸਕੂਲ ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹਾ ਅਨਿਸ਼ਚਿਤਤਾ ਵਾਲੀ ਸਥਿਤੀ ਵਿਚ ਨਹੀਂ ਭੇਜਿਆ ਜਾ ਸਕਦਾ। ਇਹ ਸਕੂਲ ਬੋਰਡ 2,45,000 ਪਬਲਿਕ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਵਾਉਂਦਾ ਹੈ। 
ਬੋਰਡ ਨੇ ਕਿਹਾ ਕਿ ਪਹਿਲਾਂ ਤੋਂ ਯੋਜਨਾਬੱਧ 24 ਅਮਰੀਕੀ ਦੌਰਿਆਂ ''ਤੇ 800 ਬੱਚੇ ਭੇਜੇ ਜਾਣਗੇ ਪਰ ਇਸ ਤੋਂ ਬਾਅਦ ਕਿਸੇ ਹੋਰ ਦੌਰੇ ਦੀ ਯੋਜਨਾ ਨਹੀਂ ਬਣਾਈ ਜਾਵੇਗੀ। ਬੋਰਡ ਨੇ ਕਿਹਾ ਕਿ ਇਨ੍ਹਾਂ ਵਿਚੋਂ ਇਕ ਵੀ ਬੱਚੇ ਨੂੰ ਬਾਹਰ ਏਅਰ ਪੋਰਟ ਤੋਂ ਵਾਪਸ ਭੇਜਿਆ ਗਿਆ ਤਾਂ ਸਾਰੇ ਵਿਦਿਆਰਥੀ ਵਾਪਸ ਆਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਰੋਕੇ ਜਾਣ ਦੀ ਸੂਰਤ ਵਿਚ ਇਹ ਦੌਰੇ ਰੱਦ ਵੀ ਕੀਤੇ ਜਾ ਸਕਦੇ ਹਨ, ਚਾਹੇ ਇਸ ਵਿਚ ਬੋਰਡ ਨੂੰ ਨੁਕਸਾਨ ਹੀ ਕਿਉਂ ਨਾ ਝੱਲਣਾ ਪਵੇ। ਸਕੂਲ ਬੋਰਡ ਨੇ ਕਿਹਾ ਕਿ ਉਹ ਸਥਿਤੀ ''ਤੇ ਪੂਰੀ ਨਜ਼ਰ ਰੱਖ ਰਹੇ ਹਨ ਅਤੇ ਇਸ ਵਿਚ ਮਿਲਣ ਵਾਲੀ ਕਿਸੀ ਵੀ ਨਵੀਂ ਜਾਣਕਾਰੀ ਤੋਂ ਬਾਅਦ ਇਹ ਫੈਸਲਾ ਬਦਲਿਆ ਵੀ ਜਾ ਸਕਦਾ ਹੈ।

Kulvinder Mahi

This news is News Editor Kulvinder Mahi