ਈਰਾਨੀ ਖਤਰੇ ਕਾਰਨ ਅਮਰੀਕਾ ਨੇ ਫੌਜੀਆਂ ਦੇ ਸੈੱਲਫੋਨ ਰੱਖਣ ''ਤੇ ਲਾਈ ਰੋਕ

01/07/2020 7:01:40 PM

ਵਾਸ਼ਿੰਗਟਨ- ਅਮਰੀਕੀ ਹਵਾਈ ਹਮਲੇ ਵਿਚ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਸੰਕਟ ਵਧ ਗਿਆ ਹੈ। ਈਰਾਨ ਨੇ ਧਮਕੀ ਦਿੱਤੀ ਹੈ ਕਿ ਉਹ ਅਮਰੀਕਾ ਤੋਂ ਸੁਲੇਮਾਨੀ ਦੀ ਮੌਤ ਦਾ ਬਦਲਾ ਲਵੇਗਾ। ਅਜਿਹੇ ਵਿਚ ਈਰਾਨ ਦੇ ਕਿਸੇ ਵੀ ਖਤਰੇ ਜਾਂ ਹਮਲੇ ਨਾਲ ਨਿਪਟਣ ਦੇ ਦੇ ਲਈ ਈਰਾਕ ਤੇ ਸੀਰੀਆ ਵਿਚ ਤਾਇਨਾਤ ਅਮਰੀਕੀ ਫੌਜ ਪੂਰੀ ਤਿਆਰੀ ਵਿਚ ਲੱਗ ਗਈ ਹੈ। ਇਸ ਦੇ ਨਾਲ ਹੀ ਏਸ਼ੀਆ ਵਿਚ ਤਾਇਨਾਤ ਅਮਰੀਕੀ ਫੌਜੀਆਂ ਦੇ ਸੈੱਲਫੋਨ ਵਰਤਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਲਈ ਪੱਛਮੀ ਏਸ਼ੀਆ ਵਿਚ ਰੱਖਿਆ ਸਾਜੋ-ਸਾਮਾਨ ਦੇ ਨਾਲ ਹੀ ਅਮਰੀਕੀ ਫੌਜੀਆਂ ਦੀ ਗਿਣਤੀ ਵੀ ਵਧਾਈ ਹੈ।

ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਵਲੋਂ ਮਿਲ ਰਹੀਆਂ ਧਮਕੀਆਂ ਤੋਂ ਨਿਪਟਣ ਲਈ ਅਮਰੀਕਾ ਦਾ ਰੱਖਿਆ ਵਿਭਾਗ ਪੇਂਟਾਗਨ ਖੇਤਰ ਵਿਚ ਆਪਣੇ ਫੌਜੀ ਅੱਡਿਆਂ ਦੇ ਲਈ ਹੋਰ ਬਲ ਭੇਜ ਰਿਹਾ ਹੈ। ਕਰੀਬ 4500 ਵਧੇਰੇ ਫੌਜੀਆਂ ਦੀ ਤਾਇਨਾਤੀ ਦੇ ਹੁਕਮ ਦਿੱਤਾ ਗਿਆ ਹੈ। ਇਹ ਵਧੇਰੇ ਫੌਜੀ ਮੁੱਖ ਰੂਪ ਨਾਲ ਖੇਤਰ ਵਿਚ ਅਮਰੀਕੀ ਫੌਜੀ ਅੱਡਿਆਂ ਤੇ ਭਵਨਾਂ ਦੀ ਸੁਰਖਿਆ ਪੁਖਤਾ ਕਰਨਗੇ ਤੇ ਕਿਸੇ ਵੀ ਸੰਭਾਵਿਤ ਹਮਲੇ ਦਾ ਜਵਾਬ ਦੇਣਗੇ। ਅਮਰੀਕੀ ਫੌਜ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਨਾਰਥ ਕੈਰੋਲੀਨਾ ਸਥਿਤ 82ਵੀਂ ਏਅਰਬੋਰਨ ਡਿਵੀਜ਼ਨ ਦੇ ਕਰੀਬ ਚਾਰ ਹਜ਼ਾਰ ਫੌਜੀ ਕੁਵੈਤ ਰਵਾਨਾ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਕਈ ਕੋਰ ਦੇ ਸੈਂਕੜੇ ਪੈਰਾਟਰੂਪਸ ਵੀ ਭੇਜੇ ਜਾ ਰਹੇ ਹਨ।

ਸੈੱਲਫੋਨ ਨਹੀਂ ਰੱਖ ਸਕਦੇ ਫੌਜੀ
ਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਏਸ਼ੀਆ ਵਿਚ ਭੇਜੇ ਜਾ ਰਹੇ ਫੌਜੀ ਆਪਣੇ ਨਾਲ ਸੈੱਲਫੋਨ ਨਹੀਂ ਲਿਜਾ ਸਕਣਗੇ। ਮੋਬਾਈਲ ਫੋਨ ਤੋਂ ਸੋਸ਼ਲ ਮੀਡੀਆ 'ਤੇ ਹੋਣ ਵਾਲੀਆਂ ਪੋਸਟਾਂ ਨਾਲ ਫੌਜੀਆਂ ਦੀ ਲੋਕੇਸ਼ਨ ਦੀ ਜਾਣਕਾਰੀ ਮਿਲ ਸਕਦੀ ਹੈ।

ਖਾੜੀ ਵਿਚ 65 ਹਜ਼ਾਰ ਅਮਰੀਕੀ ਫੌਜੀ
ਇਰਾਕ ਵਿਚ 5500 ਤੇ ਸੀਰੀਆ ਵਿਚ 600 ਫੌਜੀਆਂ ਸਣੇ ਸਾਊਦੀ ਅਰਬ ਤੇ ਹੋਰ ਖਾੜੀ ਦੇਸ਼ਾਂ ਵਿਚ ਅਜੇ 45 ਤੋਂ 65 ਹਜ਼ਾਰ ਤੱਕ ਅਮਰੀਕੀ ਫੌਜੀ ਤਾਇਨਾਤ ਹਨ। ਪੇਂਟਾਗਨ ਨੇ ਬੀਤੀ ਮਈ ਵਿਚ ਈਰਾਨ ਦੇ ਨਾਲ ਤਣਾਅ ਦੇ ਵਧਣ 'ਤੇ ਫਾਰਸ ਦੀ ਖਾੜੀ ਵਿਚ 14 ਹਜ਼ਾਰ ਵਧੇਰੇ ਫੌਜੀ ਤਾਇਨਾਤ ਕੀਤੇ ਸਨ।


Baljit Singh

Content Editor

Related News