ਨਵਾਜ਼ ਸ਼ਰੀਫ ਦੇ ਭਾਸ਼ਣਾਂ ''ਤੇ ਪਾਬੰਦੀਆਂ ਦੀ ਮੰਗ ਵਾਲੀ ਪਟੀਸ਼ਨ ਇਸਲਾਮਾਬਾਦ ਅਦਾਲਤ ''ਚ ਖਾਰਜ

10/07/2020 10:38:47 AM

ਇਸਲਾਮਾਬਾਦ- ਇਸਲਾਮਾਬਾਦ ਦੀ ਉੱਚ ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਰਾਸ਼ਟਰੀ ਅਸੈਂਬਲੀ ਦੇ ਵਿਰੋਧੀ ਨੇਤਾ ਸ਼ਹਿਬਾਜ਼ ਸ਼ਰੀਫ ਦੇ ਟੈਲੀਵਿਜ਼ਨ ਚੈਨਲਾਂ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਪ੍ਰਸਾਰਿਤ ਭਾਸ਼ਣਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। 

ਦਿ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ, ਸੋਮਵਾਰ ਨੂੰ ਅਦਾਲਤ ਦੇ ਮੁੱਖ ਜੱਜ ਅਤਹਰ ਮਿਨਾਲਹ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਪਟੀਸ਼ਨਕਰਤਾ ਆਮਿਰ ਅਜ਼ੀਜ਼ ਅੰਸਾਰੀ ਅਤੇ ਉਨ੍ਹਾਂ ਦੇ ਵਕੀਲ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਦੇਣ ਵਿਚ ਅਸਫਲ ਰਹੇ ਕਿ ਭਾਸ਼ਣਾਂ ਨੇ ਮੌਲਿਕ ਅਧਿਕਾਰਾਂ ਦਾ ਉਲੰਘਣ ਕਿਵੇਂ ਕੀਤਾ। 

ਲਿਖਿਤ ਹੁਕਮ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸੁਰੱਖਿਆ ਅਸਫਲ ਨਹੀਂ ਹੈ ਅਤੇ ਨਾ ਹੀ ਸਿਰਫ ਰਾਜਨੀਤਕ ਬਿਆਨਬਾਜ਼ੀ ਨਾਲ ਖਤਰਾ ਹੋ ਸਕਦਾ ਹੈ। 

ਜ਼ਿਕਰਯੋਗ ਹੈ ਕਿ ਪਟੀਸ਼ਨ ਵਿਚ ਅਜ਼ੀਜ਼ ਨੇ ਕਿਹਾ ਸੀ ਕਿ ਆਪਣੇ ਹੁਣ ਦੇ ਭਾਸ਼ਣਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਨੇ ਖਾਸ ਤੌਰ 'ਤੇ 20 ਸਤੰਬਰ ਨੂੰ ਸਾਰੇ ਦਲਾਂ ਦੇ ਸੰਮੇਲਨ ਦੌਰਾਨ ਵੀਡੀਓ ਲਿੰਕ ਰਾਹੀਂ ਸੰਬੋਧਨ ਵਿਚ ਦੇਸ਼ ਦੇ ਸੰਸਥਾਨਾਂ ਨੂੰ ਬਦਨਾਮ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਸ਼ੀ ਦੇ ਭਾਸ਼ਣ ਨੂੰ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦਲੀਲ ਦਿੱਤੀ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸੁਪਰੀਮੋ ਇਕ ਅਪਰਾਧੀ ਹਨ ਅਤੇ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਪੇਮਰਾ ਨੇ ਫਰਾਰ ਜਾਂ ਘੋਸ਼ਤ ਅਪਰਾਧੀਆਂ ਦੇ ਕਿਸੇ ਵੀ ਭਾਸ਼ਣ ਜਾਂ ਜਨਤਕ ਸੰਬੋਧਨ ਆਦਿ 'ਤੇ ਪਾਬੰਦੀ ਲਗਾ ਦਿੱਤੀ ਸੀ। 


Lalita Mam

Content Editor

Related News