ਬ੍ਰਿਟਿਸ਼ ਪ੍ਰਧਾਨ ਮੰਤਰੀ ਮੇਅ ਨੇ ਜਲਿਆਂਵਾਲਾ ਬਾਗ ਕਤਲਕਾਂਡ ''ਤੇ ਨਹੀਂ ਮੰਗੀ ਮੁਆਫੀ

05/09/2019 7:29:00 PM

ਲੰਡਨ— ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਜਲਿਆਂਵਾਲਾ ਬਾਗ ਕਤਲਕਾਂਡ 'ਤੇ ਬ੍ਰਿਟਿਸ਼ ਸਰਕਾਰ ਵਲੋਂ ਗਹਿਰਾ ਖੇਦ ਵਿਅਕਤੀ ਕੀਤੇ ਜਾਣ ਦੀ ਗੱਲ ਦੁਹਰਾਈ ਹੈ। ਵਿਸਾਖੀ ਦੇ ਮੌਕੇ 'ਤੇ ਅੰਮ੍ਰਿਤਸਰ 'ਚ ਹੋਏ ਕਤਲਕਾਂਡ ਦੀ 100ਵੀਂ ਬਰਸੀ ਦੇ ਮੌਕੇ 'ਤੇ ਬ੍ਰਿਟਿਸ਼ ਸਰਕਾਰ ਵਲੋਂ ਇਸ ਘਟਨਾ 'ਤੇ ਖੇਦ ਵਿਅਕਤ ਕੀਤਾ ਗਿਆ ਹੈ।

ਜਲਿਆਂਵਾਲਾ ਬਾਗ ਕਤਲਕਾਂਡ ਅੰਮ੍ਰਿਤਸਰ 'ਚ ਵਿਸਾਖੀ ਦੇ ਤਿਓਹਾਰ ਦੇ ਮੌਕੇ 'ਤੇ 13 ਅਪ੍ਰੈਲ 1919 ਨੂੰ ਹੋਇਆ ਸੀ ਜਦੋਂ ਬ੍ਰਿਟਿਸ਼ ਇੰਡੀਅਨ ਆਰਮੀ ਦੇ ਕਰਨਲ ਰੇਗੀਨਾਲਡ ਡਾਇਰ ਦੀ ਕਮਾਨ 'ਚ ਆਜ਼ਾਦੀ ਸਮਰਥਕਾਂ ਦੀ ਭੀੜ 'ਤੇ ਗੋਲੀਬਾਰੀ ਕਰਵਾਈ, ਜਿਸ 'ਚ ਔਰਤਾਂ, ਬੱਚਿਆਂ ਸਣੇ ਸੈਂਕੜੇ ਲੋਕਾਂ ਦੀ ਜਾਨ ਗਈ। ਲੰਡਨ 'ਚ ਡਾਊਨਿੰਗ ਸਟ੍ਰੀਟ 'ਤੇ ਬੁੱਧਵਾਰ ਸ਼ਾਮ ਨੂੰ ਵਿਸਾਖੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੇਅ ਨੇ ਪਿਛਲੇ ਮਹੀਨੇ ਹਾਊਸ ਆਫ ਕਾਮਨਸ 'ਚ ਦਿੱਤੇ ਗਏ ਆਪਣੇ ਬਿਆਨ 'ਚ ਦੁਹਰਾਇਆ, ਜਿਸ 'ਚ ਉਨ੍ਹਾਂ ਨੇ ਇਸ ਨੂੰ ਬ੍ਰਿਟਿਸ਼ ਭਾਰਤੀ ਇਤਿਹਾਸ 'ਤੇ 'ਸ਼ਰਮਨਾਕ ਧੱਬਾ' ਕਰਾਰ ਦਿੱਤਾ ਸੀ।

ਭਾਰਤੀ ਪ੍ਰਵਾਸੀਆਂ ਦੀ ਵੱਡੀ ਮੌਜੂਦਗੀ ਦੇ ਵਿਚਾਲੇ ਉਨ੍ਹਾਂ ਕਿਹਾ ਕਿ ਜੋ ਹੋਇਆ ਸਾਨੂੰ ਉਸ 'ਤੇ ਗਹਿਰਾ ਖੇਦ ਹੈ ਤੇ ਇੰਨੇ ਸਾਰੇ ਲੋਕਾਂ ਨੂੰ ਦਰਦ ਤੋਂ ਲੰਘਣਾ ਪਿਆ। ਉਸ ਦਿਨ ਜੋ ਹੋਇਆ ਸੀ ਉਸ ਦਾ ਬਿਓਰਾ ਸੁਣਨ ਤੋਂ ਬਾਅਦ ਕੋਈ ਵੀ ਅਜਿਹਾ ਨਹੀਂ ਹੋਵੇਗਾ ਜੋ ਅੰਦਰ ਤੱਕ ਹਿੱਲ ਨਾ ਜਾਵੇ। ਕੋਈ ਵੀ ਸੱਚੀ ਇਹ ਨਹੀਂ ਸੋਚ ਸਕਦਾ ਕਿ 100 ਸਾਲ ਪਹਿਲਾਂ ਉਸ ਦਿਨ ਉਸ ਬਾਗ 'ਚ ਆਉਣ ਵਾਲਿਆਂ 'ਤੇ ਕੀ ਬੀਤੀ।

Baljit Singh

This news is Content Editor Baljit Singh