ਵਿਸ਼ਵ ਦੇ ਸਭ ਤੋਂ ਵੱਡੇ ਕਲਾ ਅਜਾਇਬ ਘਰ ਦੇ ਬੋਰਡ 'ਚ ਚੁਣੀ ਗਈ ਨੀਤਾ ਅੰਬਾਨੀ

11/13/2019 2:55:01 PM

ਨਿਊਯਾਰਕ — ਸਮਾਜ ਸੇਵੀ ਅਤੇ ਕਾਰੋਬਾਰੀ ਨੀਤਾ ਅੰਬਾਨੀ ਨੂੰ ਭਾਰਤ ਦੀ ਕਲਾ ਅਤੇ ਸੱਭਿਆਚਾਰ ਦੀ ਸੰਭਾਲ ਕਰਨ ਅਤੇ ਪ੍ਰਚਾਰ ਕਰਨ 'ਚ ਉਨ੍ਹਾਂ ਦੀ ਅਸਾਧਾਰਣ ਵਚਨਬੱਧਤਾ ਲਈ 'ਦਿ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ' ਦੇ ਬੋਰਡ 'ਚ ਚੁਣਿਆ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਕਲਾ ਅਜਾਇਬ ਘਰਾਂ ਵਿਚੋਂ ਇਕ ਇਸ ਅਜਾਇਬ ਘਰ ਦੇ ਪ੍ਰਧਾਨ ਡੈਨੀਅਲ ਬ੍ਰਾਡਸਕੀ ਨੇ ਐਲਾਨ ਕੀਤਾ ਕਿ ਅੰਬਾਨੀ ਨੂੰ ਇਸ ਦਾ ਆਨਰੇਰੀ ਟਰੱਸਟੀ ਨਿਯੁਕਤ ਕੀਤਾ ਗਿਆ ਹੈ। ਮੰਗਲਵਾਰ ਨੂੰ ਇਕ ਬੋਰਡ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਬੋਰਡ ਵਿਚ ਨੀਤਾ ਅੰਬਾਨੀ ਦਾ ਸਵਾਗਤ ਕਰਦਿਆਂ ਬ੍ਰਾਡਸਕੀ ਨੇ ਕਿਹਾ, “'ਦਿ ਮੈਟ'” ਅਤੇ ਭਾਰਤ ਦੀ ਕਲਾ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਸੱਚਮੁੱਚ ਬਹੁਤ ਹੀ ਅਸਧਾਰਨ ਹੈ। ਉਨ੍ਹਾਂ ਦੇ ਸਹਿਯੋਗ ਦਾ ਦੁਨੀਆਂ ਦੇ ਹਰ ਕੋਨੇ ਦੀ ਕਲਾ ਪ੍ਰਦਰਸ਼ਿਤ ਕਰਨ ਦੀ ਯੋਗਤਾ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਰਿਲਾਇੰਸ ਫਾਉਂਡੇਸ਼ਨ ਦੀ ਚੇਅਰਪਰਸਨ ਹਨ। ਰਿਲਾਇੰਸ ਫਾਉਂਡੇਸ਼ਨ 2016 ਤੋਂ  'ਦਿ ਮੀਟ' ਦਾ ਸਮਰਥਨ ਕਰ ਰਹੀ ਹੈ।