ਫੇਸਬੁੱਕ ''ਤੇ ਕੀਤੀ ਇਕ ਪੋਸਟ ਨੇ ''ਸਿੱਖ'' ਨੂੰ ਪਹੁੰਚਾਇਆ ਜੇਲ, ਹੁਣ ਦਿੱਤੀ ਸਫਾਈ

05/25/2016 3:17:32 PM

ਮੈਲਬੋਰਨ— ਫੇਸਬੁੱਕ ''ਤੇ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ ਸਮਰਥਨ ਵਿਚ ਇਕ ਸਾਲ ਪਹਿਲਾਂ ਪਾਈਆਂ ਪੋਸਟਾਂ ਕਰਕੇ ਸਿੱਖ ਵਿਅਕਤੀ ਨਿਰਮਲ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਸਨ ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਨਿਰਮਲ ਸਿੰਘ ਨੇ ਇਸ ਮਾਮਲੇ ਵਿਚ ਹੁਣ ਆਪਣੀ ਸਫਾਈ ਦਿੱਤੀ ਹੈ ਅਤੇ ਅਦਾਲਤ ਨੂੰ ਦੱਸਿਆ ਕਿ ਇਹ ਟਿੱਪਣੀਆਂ ਆਈ. ਐੱਸ. ਦੇ ਸਮਰਥਨ ਵਿਚ ਨਹੀਂ ਸਗੋਂ ਉਸ ''ਤੇ ਇਕ ਵਿਅੰਗ ਸੀ। ਨਿਰਮਲ ਏਵੀਏਸ਼ਨ ਕੰਪਨੀ ''ਏਰੋਕੇਅਰ'' ਵਿਚ ਕੰਮ ਕਰਦਾ ਸੀ। ਕੰਪਨੀ ਨੇ ਇਸ ਪੋਸਟ ਦਾ ਮਾਮਲਾ ਭਖਣ ਤੋਂ ਬਾਅਦ ਨਿਰਮਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਦੇ ਇਸ ਫੈਸਲੇ ਨੂੰ ਗੱਲਤ ਦੱਸਦੇ ਹੋਏ ਉਸ ਨੇ ''ਫੇਅਰ ਵਰਕ ਕਮਿਸ਼ਨ'' ਦੇ ਸਾਹਮਣੇ ਇਹ ਮਾਮਲਾ ਪੇਸ਼ ਕੀਤਾ ਅਤੇ ਗਲਤ ਬਰਖਾਸਤੀ ਕਾਰਨ 7000 ਡਾਲਰ ਦਾ ਮੁਆਵਜ਼ਾ ਵੀ ਮੰਗਿਆ ਹੈ। 
ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਨੇ ਪਿਛਲੇ ਸਾਲ ਆਪਣੀ ਫੇਸਬੁੱਕ ਟਾਈਮਲਾਈਨ ''ਤੇ ਲਿਖਿਆ ਸੀ—''ਅਸੀਂ ਸਾਰੇ ਆਈ. ਐੱਸ. ਆਈ. ਐੱਸ. ਦਾ ਸਮਰਥਨ ਕਰਦੇ ਹਾਂ। ਇਸ ਦੇ ਨਾਲ ਹੀ ਉਸ ਨੇ ਸਿਡਨੀ ਵਿਚ ਇਕ ਮੁਸਲਮਾਨ ਨੌਜਵਾਨ ਫਰਹਾਦ ਖਲੀਲ ਮੁਹੰਮਦ ਜਬਰ ਵੱਲੋਂ ਪੁਲਸ ਆਫਸਰ ਕਰਟਿਸ ਚੇਂਗ ਦੇ ਕਤਲ ਨਾਲ ਸੰਬੰਧਤ ਪੋਸਟ ਵੀ ਸ਼ੇਅਰ ਕੀਤੀ ਸੀ। ਏਵੀਏਸ਼ਨ ਕੰਪਨੀ ਨੇ ਨਿਰਮਲ ਸਿੰਘ ਦੀਆਂ ਅਜਿਹੀਆਂ ਪੰਜ ਪੋਸਟਾਂ ''ਤੇ ਇਤਰਾਜ਼ ਜਤਾਇਆ ਸੀ। ਇਨ੍ਹਾਂ ''ਚੋਂ ਦੋ ਪੋਸਟਾਂ ਵਿਚ ਪ੍ਰਧਾਨ ਮੰਤਰੀ ਮੈਲਕਾਲਮ ਟਰਬਨਲ ਦੀਆਂ ਤਸਵੀਰਾਂ ਵੀ ਸਨ। ਜਾਂਚ ਦੌਰਾਨ ਨਿਰਮਲ ਨੇ ਦੱਸਿਆ ਕਿ ਉਸ ਨੇ ਦੂਜੇ ਨਾਂ ਨਾਲ ਫੇਸਬੁੱਕ ''ਤੇ ਇਹ ਪੋਸਟ ਸ਼ੇਅਰ ਕੀਤੀ ਸੀ। ਕੰਪਨੀ ਨੇ ਆਪਣੀ ਸੋਸ਼ਲ ਮੀਡੀਆ ਉਲੰਘਣਾ ਪਾਲਿਸੀ ਦਾ ਹਵਾਲਾ ਦੇ ਕੇ ਨਿਰਮਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਹੁਣ ''ਫੇਅਰ ਵਰਕ ਕਮਿਸ਼ਨ'' ਦੇ ਸਾਹਮਣੇ ਆਪਣੀ ਸਫਾਈ ਦਿੰਦੇ ਹੋਏ ਨਿਰਮਲ ਨੇ ਕਿਹਾ ਕਿ ਉਸ ਦੀ ਇਹ ਪੋਸਟ ਅਸਲ ਵਿਚ ਆਈ. ਐੱਸ. ਆਈ. ਐੱਸ. ''ਤੇ ਇਕ ਵਿਅੰਗ ਸੀ। ਉਹ ਅਸਲ ਵਿਚ ਆਈ. ਐੱਸ. ਦਾ ਸਮਰਥਨ ਨਹੀਂ ਕਰਦਾ।

Kulvinder Mahi

This news is News Editor Kulvinder Mahi