9 ਸਾਲ ਤੋਂ ਹੈ ਇਹ ਔਰਤ ''ਗਰਭਵਤੀ'' ਨਹੀਂ ਦੇਣਾ ਚਾਹੁੰਦੀ ਬੱਚੇ ਨੂੰ ਜਨਮ

11/20/2017 5:31:50 AM

ਬ੍ਰਿਟੇਨ—ਕਿਸੇ ਵੀ ਔਰਤ ਲਈ ਗਰਭਵਤੀ ਹੋਣਾ ਬਹੁਤ ਮਾਣ ਵਾਲੀ ਗੱਲ ਹੈ। 9 ਮਹੀਨਿਆਂ ਦਾ ਇਹ ਸਮਾਂ ਔਰਤ ਜ਼ਿੰਦਗੀ 'ਚ ਇਕ ਨਵਾਂ ਅਰਥ ਲਿਆਉਂਦਾ ਹੈ। ਬ੍ਰਿਟੇਨ 'ਚ ਇਕ ਔਰਤ 9 ਮਹੀਨਿਆਂ ਤੋਂ ਨਹੀਂ, ਬਲਕਿ 9 ਸਾਲਾਂ ਤੋਂ ਗਰਭਵਤੀ ਹੈ। ਸੁਣ ਕੇ ਹੈਰਾਨ ਹੋ ਗਏ ਨਾ। ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਹੁਣ ਵੀ ਬੱਚਿਆਂ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਹੈ।
ਬੇਰਲ ਰੋਮੇਨ ਨਾਮ ਦੀ ਇਹ ਔਰਤ ਬੀਤੇ 9 ਸਾਲ ਤੋਂ ਗਰਭਵਤੀ ਹੈ ਅਤੇ ਉਸ ਨੂੰ ਦੇਖ ਕੇ ਲਗਦਾ ਹੈ ਕਿ ਉਹ ਅੱਠ ਮਹੀਨਿਆਂ ਦੀ ਗਰਭਵਤੀ ਹੋਵੇਗੀ। ਹਾਲਾਂਕਿ, ਅਜਿਹਾ ਨਹੀਂ ਹੈ। ਜਦੋਂ ਵੀ ਉਹ ਬਾਹਰ ਜਾਂਦੀ ਹੈ, ਲੋਕ ਉਸ ਦੇ ਬੇਬੀ ਬੰਪ ਨੂੰ ਦੇਖਕੇ ਗਰਭ ਅਵਸਥਾ ਨਾਲ ਸੰਬਧਿਤ ਸਵਾਲ ਪੁੱਛਦੇ ਹਨ। ਜੇਕਰ ਉਹ ਉਨ੍ਹਾਂ ਸਾਰਿਆਂ ਨੂੰ ਕਹਿੰਦੀ ਹੈ ਕਿ ਉਹ ਗਰਭਵਤੀ ਨਹੀਂ ਹੈ।
ਦਰਅਸਲ ਬੇਰਲ ਦੀ ਗਰਭਵਤੀ ਦਿਖਣ ਦਾ ਕਾਰਣ ਇਕ ਘਾਤਕ ਬਿਮਾਰੀ ਹੈ, ਜਿਸ ਨਾਲ ਉਹ ਪੀੜਤ ਹੈ। ਉਹ ਯੂਟੇਰਾਇਨ ਫਾਈਬ੍ਰਾਇਡ ਨਾਲ ਪੀੜਤ ਹੈ। ਜਿਸ ਦੇ ਕਾਰਣ ਉਸ ਦਾ ਪੇਟ 18 ਇੰਚ ਤਕ ਵੱਧ ਗਿਆ ਹੈ। ਉਹ ਦੁਨੀਆਭਰ ਦੇ ਡਾਕਟਰਾਂ ਤੋਂ ਸਲਾਹ ਲੈ ਚੁੱਕੀ ਹੈ, ਪਰ ਉਸ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਡਾਕਟਰਾਂ ਨੇ ਉਸ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਬੱਚੇਦਾਨੀ ਕੱਢਵਾਉਣੀ ਹੋਵੇਗੀ।
ਪਰ ਉਸ ਨੇ ਸਰਜਰੀ ਤੋਂ ਇਨਕਾਰ ਕਰ ਦਿੱਤੀ ਸੀ, ਜਿਸ 'ਚ ਉਸ ਦੀ ਬੱਚੇਦਾਨੀ ਨੂੰ ਹਟਾਉਣਾ ਹੋਵੇਗਾ। ਉਹ ਪੱਛਮੀ ਅਫਰੀਕਾ ਦੇ ਘਾਨਾ 'ਚ ਰਸਮੀ ਹਰਬਲ ਟ੍ਰੀਟਮੈਂਟ ਵੀ ਲੈ ਚੁੱਕੀ ਹੈ। ਇਸ ਬਿਮਾਰੀ ਦੀ ਵਜ੍ਹਾ ਕਾਰਨ ਬੇਰਲ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ ਕਿਉਂਕਿ ਮੰਗੇਤਰ ਨਾਲ ਸਗਾਈ ਟੁੱਟਣ ਤੋਂ ਬਾਅਦ ਉਨ੍ਹੰ ਦਾ ਬੱਚੇ ਨੂੰ ਜਨਮ ਦੇਣ ਦਾ ਸਪਨਾ ਵੀ ਖਤਮ ਹੋ ਗਿਆ। ਆਖਰਕਾਰ ਬੇਰਲ ਨੇ ਪਿਛਲੇ ਸਾਲ ਲੰਡਨ 'ਚ ਫਾਈਬ੍ਰੋਇਡਸ ਅਤੇ ਵਾਮਸ ਦੀ ਸਰਜਰੀ ਕਰਵਾ ਕੇ ਉਸ ਨੂੰ ਕੱਢਵਾਇਆ। ਦੱਸ ਦਈਏ ਕਿ ਹਰ 100 'ਚੋਂ 50 ਔਰਤਾਂ ਨੂੰ 50 ਸਾਲ ਦੀ ਉਮਰ ਤਕ ਫਾਈਬ੍ਰੋਇਡਸ ਹੋਣ ਦਾ ਖਤਰਾ ਰਹਿੰਦਾ ਹੈ।