ਤੁਰਕੀ : ਨਵੇਂ ਰੈਕਟਰ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ 9 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ

02/12/2021 1:06:00 AM

ਇਸਤਾਂਬੁਲ-ਸੱਤਾਧਾਰੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਰੈਕਟਰ ਦੀ ਨਿਯੁਕਤੀ ਦੇ ਵਿਰੋਧ 'ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਲਈ ਇਸਤਾਂਬੁਲ ਦੀ ਇਕ ਅਦਾਲਤ ਦੇ ਬਾਹਰ ਇਕੱਠੇ ਹੋਣ ਵਾਲੇ 9 ਲੋਕਾਂ ਨੂੰ ਤੁਰਕੀ ਦੀ ਪੁਲਸ ਨੇ ਵੀਰਵਾਰ ਨੂੰ ਹਿਰਾਸਤ 'ਚ ਲੈ ਲਿਆ। ਇਸਤਾਂਬੁਲ ਦੀ ਵੱਕਾਰੀ ਬੋਗਾਜੀਕੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਇਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਰੈਕਟਰ ਮੇਲੀਹ ਬੁੱਲੂ ਦੀ ਨਿਯੁਕਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ -ਨੇਪਾਲ 'ਤੇ ਆਪਣੀ ਕੋਰੋਨਾ ਵੈਕਸੀਨ ਲੈਣ ਲਈ ਦਬਾਅ ਬਣਾ ਰਿਹੈ ਚੀਨ

ਬੁੱਲੂ, ਰਾਸ਼ਟਰਪਤੀ ਐਰਦੋਗਨ ਦੀ ਪਾਰਟੀ ਨਾਲ ਸੰਬੰਧ ਰੱਖਦੇ ਹਨ। ਪ੍ਰਦਰਸ਼ਨਕਾਰੀ, ਬੁੱਲੂ ਦੇ ਅਸਤੀਫ਼ੇ ਅਤੇ ਯੂਨੀਵਰਸਿਟੀ ਵੱਲੋ ਆਪਣਾ ਪ੍ਰਧਾਨ ਆਪ ਚੁਣਨ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਹਨ। ਪੁਲਸ ਨੇ ਯੂਨੀਵਰਸਿਟੀ ਅਤੇ ਹੋਰਾਂ ਥਾਵਾਂ 'ਤੇ ਸੈਕੜੇਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਹੈ।

ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ-ਸਰਕਾਰੀ ਮੁਲਾਜ਼ਮ ਵੀ ਤਖਤਾਪਲਟ ਵਿਰੁੱਧ, ਕਈ ਦੇਸ਼ਾਂ ਨੇ ਤੋੜੇ ਡਿਪਲੋਮੈਟ ਸੰਬੰਧ

 ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar