ਨਾਈਜੀਰੀਆਈ ਫੌਜ ਨੇ ਬੋਕੋਹਰਮ ਦੇ 13 ਅੱਤਵਾਦੀ ਮਾਰੇ

11/30/2019 5:50:01 PM

ਅਬੁਜਾ (ਸਿਨਹੂਆ)- ਨਾਈਜੀਰੀਆ ਦੇ ਉੱਤਰ ਪੂਰਬੀ ਸੂਬੇ ਬੋਰਨੋ ’ਚ ਫੌਜ ਨੇ ਬੋਕੋਹਰਮ ਦੇ 13 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਫੌਜ ਦੇ ਉੱਤਰ ਪੂਰਬੀ ਖੇਤਰ ਦੇ ਬੁਲਾਰੇ ਏਮਿਨੂ ਇਲਯਾਸੂ ਦੇ ਮੁਤਾਬਕ ਅੱਤਵਾਦੀਆਂ ਵਿਰੁੱਧ ਵੀਰਵਾਰ ਨੂੰ ਨਾਈਜੀਰੀਆ ਫੌਜ ਤੇ ਚਾਦਿਯਾਨ ਨੇ ਬੋਰਨੋ ਦੇ ਡੂਗੂਰੀ ਟਾਪੂ ’ਚ ਮੁਹਿੰਮ ਚਲਾਈ। ਸ਼੍ਰੀ ਇਲਯਾਸੂ ਨੇ ਕਿਹਾ ਕਿ ਇਸ ਮੁਹਿੰਮ ’ਚ 4 ਫੌਜੀ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖਮੀ ਫੌਜੀਆਂ ਦਾ ਫੌਜ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬੋਕੋਹਰਮ ਨਾਈਜੀਰੀਆ ਦੇ ਉੱਤਰ ਪੂਰਬੀ ਖੇਤਰ ’ਚ ਕਰੀਬ ਇਕ ਦਹਾਕੇ ਤੋਂ ਹਮਲੇ ਕਰਦਾ ਰਿਹਾ ਹੈ।


Baljit Singh

Content Editor

Related News