ਨਾਈਜੀਰੀਅਨ ਫੌਜੀਆਂ ਨੇ 58 ਡਕੈਤਾਂ ਨੂੰ ਕੀਤਾ ਢੇਰ

01/23/2019 11:50:13 PM

ਅਬੁਜਾ— ਉੱਤਰੀ ਨਾਈਜੀਰੀਆ ਦੇ ਅਸ਼ਾਂਤ ਜਾਮਫਾਰਾ ਸੂਬੇ 'ਚ ਫੌਜੀਆਂ ਨੇ ਹਾਲ ਹੀ 'ਚ ਚਲਾਈਆਂ ਗਈਆਂ ਮੁਹਿੰਮਾਂ 'ਚ 58 ਡਕੈਤਾਂ ਨੂੰ ਢੇਰ ਕਰ ਦਿੱਤਾ ਤੇ ਬੰਧਕ ਬਣਾਏ ਗਏ 75 ਲੋਕਾਂ ਨੂੰ ਮੁਕਤ ਕਰਾਉਣ 'ਚ ਸਫਲਤਾ ਹਾਸਲ ਕੀਤੀ।

ਫੌਜ ਦੇ ਬੁਲਾਰੇ ਕਲੀਮੈਂਟ ਆਬਿਦੇ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਕ ਫੌਜੀ ਮੁਹਿੰਮ ਦੌਰਾਨ ਫੌਜੀਆਂ ਦਾ ਸਾਹਮਣਾ ਸ਼ਰਾਨ ਡਾਜ਼ੀ ਗੁੱਟ ਦੇ ਡਕੈਤਾਂ ਨਾਲ ਹੋਇਆ ਤੇ ਦੋਵਾਂ ਪਾਸਿਓਂ ਭਾਰੀ ਗੋਲੀਬਾਰੀ ਹੋਈ, ਜਿਸ 'ਚ 58 ਡਕੈਤ ਮਾਰੇ ਗਏ ਤੇ ਇਕ ਹੋਰ ਨੂੰ ਜ਼ਿੰਦਾ ਫੜ ਲਿਆ ਗਿਆ। ਇਹ ਮੁਕਾਬਲਾ ਕਈ ਘੰਟਿਆਂ ਤੱਕ ਚੱਲਿਆ। ਇਸ ਦੌਰਾਨ ਦੋ ਫੌਜੀਆਂ ਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਤੇ 8 ਫੌਜੀ ਤੇ 6 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।

Baljit Singh

This news is Content Editor Baljit Singh