ਨਾਈਜੀਰੀਆ ਆਪਣੀ ਹਵਾਈ ਤਾਕਤ ਵਧਾਉਣ ਲਈ ਪਾਕਿ ਤੋਂ ਖਰੀਦੇਗਾ ਜਹਾਜ਼

10/22/2016 3:14:01 PM

ਇਸਲਾਮਾਬਾਦ— ਨਾਈਜੀਰੀਆ ਆਪਣੀ ਹਵਾਈ ਤਾਕਤ ਵਧਾਉਣ ਲਈ ਪਾਕਿਸਤਾਨ ਤੋਂ 10 ''ਸੁਪਰ ਮੁੱਸ਼ਾਕ'' ਜਹਾਜ਼ ਖਰੀਦੇਗਾ। ਪਾਕਿਸਤਾਨੀ ਹਵਾਈ ਫੌਜ (ਪੀ. ਏ. ਐੱਫ.) ਨੇ ਇਸਲਾਮਾਬਾਦ ''ਚ ਇਕ ਬਿਆਨ ''ਚ ਕਿਹਾ ਕਿ ਨਾਈਜੀਰੀਆ ਦੇ ਏਅਰ ਵਾਈਸ ਮਾਰਸ਼ਲ ਆਈ. ਅਹਿਮਦ ਅਬੁਦੱਲਾ ਅਤੇ ਪਾਕਿਸਤਾਨ ਏਅਰੋਨਾਟਿਕਲ ਕੰਪਲੈਕਸ (ਪੀ. ਏ. ਸੀ.) ਦੇ ਪ੍ਰਧਾਨ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਇਸ ਸੰਬੰਧ ''ਚ ਨਾਈਜੀਰੀਆ ਦੀ ਰਾਜਧਾਨੀ ਆਬੁਜਾ ''ਚ ਸ਼ੁਕਰਵਾਰ ਨੂੰ ਇਰ ਸਮਝੌਤੇ ''ਤੇ ਦਸਤਖਤ ਕੀਤੇ। 
ਇਸ ਸਮਝੌਤੇ ਮੁਤਾਬਕ ਸੰਚਾਲਨ ਨਾਲ ਜੁੜੇ ਟ੍ਰੇਨਿੰਗ ਅਤੇ ਤਕਨੀਕੀ ਸਹਿਯੋਗ ਨਾਲ ਨਾਈਜੀਰੀਆਈ ਹਵਾਈ ਫੌਜ ਨੂੰ ਸਹਿਯੋਗ ਦੇਣਾ ਵੀ ਸ਼ਾਮਲ ਹੈ।ਪੀ. ਏ. ਐੱਫ. ਨੇ ਬਿਆਨ ਦਿੱਤਾ ਕਿ ਇਸ ਸਮਝੌਤੇ ਨਾਲ ਨਾ ਸਿਰਫ ਦੂਜੇ ਦੇਸ਼ਾਂ ਨੂੰ ਹਵਾਬਾਜ਼ੀ ਯੰਤਰ ਦਰਾਮਦ ਕਰਨ ਦੇ ਸੰਬੰਧ ''ਚ ਨਵਾਂ ਮੌਕਾ ਮਿਲੇਗਾ, ਸਗੋਂ ਕਿ ਇਸ ਨਾਲ ਦੇਸ਼ ਲਈ ਮਾਲੀਆ ਪੈਦਾ ਕਰਨ ''ਚ ਵੀ ਮਦਦ ਮਿਲੇਗੀ। 
ਸੁਪਰ ਮੁੱਸ਼ਾਕ ਸਵੀਡਿਸ਼ ਡਿਜ਼ਾਈਨ ''ਤੇ ਆਧਾਰਿਤ ਹੈ ਪਰ ਇਸ ਨੂੰ ਪਾਕਿਸਤਾਨ ''ਚ ਲਾਈਸੈਂਸ ਤਹਿਤ ਬਣਾਇਆ ਗਿਆ ਹੈ ਅਤੇ ਉਹ ਸਾਊਦੀ ਅਰਬ, ਓਮਾਨ, ਈਰਾਨ ਅਤੇ ਦੱਖਣੀ ਅਫਰੀਕਾ ਨਾਲ ਪਹਿਲਾਂ ਤੋਂ ਹੀ ਸੇਵਾ ''ਚ ਹੈ। ਪੀ. ਏ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਪਰ ਮੁੱਸ਼ਾਕ ਦੀ ਸਪਲਾਈ ਲਈ ਕਤਰ ਅਤੇ ਤੁਰਕੀ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਦੱਸਣ ਯੋਗ ਹੈ ਕਿ ਪੀ. ਏ. ਐੱਫ. ਨੇ ਪਿਛਲੇ ਸਾਲ ਦੁਬਈ ਏਅਰ ਸ਼ੋਅ ਵਿਚ ਸੁਪਰ ਮੁੱਸ਼ਾਕ ਨੂੰ ਪ੍ਰਦਰਸ਼ਿਤ ਕੀਤਾ ਸੀ, ਜਿੱਥੇ ਕੁਝ ਦੇਸ਼ਾਂ ਨੇ ਇਸ ਜਹਾਜ਼ ਨੂੰ ਲੈ ਕੇ ਦਿਲਚਸਪੀ ਦਿਖਾਈ ਸੀ।

Tanu

This news is News Editor Tanu