ਨਾਈਜੀਰੀਆ 'ਚ ਕਿਸ਼ਤੀ ਪਲਟਣ ਕਾਰਨ 26 ਲੋਕਾਂ ਦੀ ਮੌਤ, 100 ਤੋਂ ਵੱਧ ਯਾਤਰੀ ਸਨ ਸਵਾਰ

09/11/2023 10:21:20 AM

ਅਬੂਜਾ (ਯੂਐਨਆਈ): ਨਾਈਜੀਰੀਆ ਦੇ ਕੇਂਦਰੀ ਨਾਈਜਰ ਰਾਜ ਦੇ ਮੋਕਵਾ ਸਥਾਨਕ ਸਰਕਾਰੀ ਖੇਤਰ ਵਿੱਚ ਇੱਕ ਕਿਸ਼ਤੀ ਹਾਦਸਾ ਵਾਪਰਿਆ। ਇੱਥੇ ਕਿਸ਼ਤੀ ਪਲਟਣ ਤੋਂ ਬਾਅਦ 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਲਗਭਗ 44 ਅਜੇ ਵੀ ਲਾਪਤਾ ਹਨ। ਸਥਾਨਕ ਅਧਿਕਾਰੀਆਂ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ। ਕਿਸ਼ਤੀ ਹਾਦਸਾ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਮੋਕਵਾ ਸਥਾਨਕ ਸਰਕਾਰੀ ਖੇਤਰ ਦੇ ਗਬਾਜੀਬੋ ਵਾਰਡ ਵਿੱਚ ਜਾਬਾ ਅਤੇ ਕੇਨਜੀ ਡੈਮਾਂ ਦੇ ਵਿਚਕਾਰ ਵਾਪਰਿਆ।

ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐਨ.ਐਸ.ਈ.ਐਮ.ਏ) ਨੇ ਪੁਸ਼ਟੀ ਕੀਤੀ ਕਿ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਉਨ੍ਹਾਂ ਨੇ ਦੱਸਿਆ ਕਿ ਪੀੜਤ, ਜੋ ਗਬਾਜੀਬੋ, ਏਕਵਾ ਅਤੇ ਯੈਂਕਿਆਡੇ ਭਾਈਚਾਰਿਆਂ ਦੇ ਸਨ, ਜੋ ਨਦੀ ਨਾਈਜਰ (ਪੁਰਾਣਾ ਗਬਾਜੀਬੋ) ਵਿਚ ਕਿਸ਼ਤੀ ਜ਼ਰੀਏ ਦੂਜੇ ਪਾਸੇ ਆਪਣੇ ਖੇਤਾਂ ਨੂੰ ਜਾ ਰਹੇ ਸਨ। ਐਨ.ਐਸ.ਈ.ਐਮ.ਏ ਦੇ ਬੁਲਾਰੇ ਇਬਰਾਹਿਮ ਹੁਸੈਨੀ ਨੇ ਕਿਹਾ ਕਿ ਏਜੰਸੀ ਮੋਕਵਾ ਸਥਾਨਕ ਸਰਕਾਰੀ ਅਧਿਕਾਰੀਆਂ ਅਤੇ ਸਥਾਨਕ ਗੋਤਾਖੋਰਾਂ ਦੇ ਸਹਿਯੋਗ ਨਾਲ ਘਟਨਾ ਵਾਲੀ ਥਾਂ 'ਤੇ ਖੋਜ ਅਤੇ ਬਚਾਅ ਮੁਹਿੰਮ ਚਲਾਉਣ ਲਈ ਕੰਮ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਖਸਤਾਹਾਲ ਆਰਥਿਕਤਾ ਨਾਲ ਜੂਝ ਰਹੇ ਪਾਕਿਸਤਾਨ ਨੇ ਨਵੀਂ 'ਵੀਜ਼ਾ ਨੀਤੀ' ਦਾ ਕੀਤਾ ਐਲਾਨ

ਉਸਨੇ ਅੱਗੇ ਕਿਹਾ ਕਿ "ਹੁਣ ਤੱਕ, 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 30 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ ਕਿਉਂਕਿ ਆਪ੍ਰੇਸ਼ਨ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ,"। ਮੋਕਵਾ ਸਥਾਨਕ ਸਰਕਾਰ ਦੇ ਚੇਅਰਮੈਨ ਜਿਬਰੀਨ ਮੁਰੇਗੀ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਚਾਅ ਯਤਨ ਜਾਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana