ਨਾਈਜੀਰੀਆ: ਸਖਤ ਸੁਰੱਖਿਆ ਵਿਚਾਲੇ ਹੋ ਰਹੀ ਹੈ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ

02/23/2019 4:48:07 PM

ਦੌਰਾ— ਨਾਈਜੀਰੀਆ 'ਚ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ਸੁਰੱਖਿਆ ਕਾਰਨਾਂ ਕਾਰਨ ਸ਼ਨੀਵਾਰ ਨੂੰ ਦੇਰ ਨਾਲ ਸ਼ੁਰੂ ਹੋਈ। ਰਾਸ਼ਟਰਪਤੀ ਮੁਹੰਮਦ ਬੁਹਾਰੀ ਆਪਣੇ ਦੂਜੇ ਕਾਰਜਕਾਲ ਲਈ ਚੋਣ ਮੈਦਾਨ 'ਚ ਹਨ। ਨਾਈਜੀਰੀਆ ਅਫਰੀਕਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ।

ਪੁਲਸ ਨੇ ਦੱਸਿਆ ਕਿ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਬੋਰਨੋ ਦੀ ਰਾਜਧਾਨੀ ਮੈਦੁਗੁਰੀ 'ਚ ਧਮਾਕੇ ਦੀ ਆਵਾਜ਼ ਸੁਣੀ ਗਈ। ਪੋਰਟ ਹਾਰਕੋਰਟ ਦੇ ਕੁਝ ਹਿੱਸਿਆਂ 'ਚ ਗੋਲੀਬਾਰੀ ਦੀ ਆਵਾਜ਼ ਵੀ ਸੁਣੀ ਗਈ, ਜਿਥੇ ਪਿਛਲੀਆਂ ਚੋਣਾਂ ਦੀ ਤੁਲਨਾ 'ਚ ਕਿਤੇ ਜ਼ਿਆਦਾ ਗਿਣਤੀ 'ਚ ਫੌਜ ਤਾਇਨਾਤ ਹੈ। ਰਾਸ਼ਟਰਪਤੀ ਨੇ ਆਪਣੇ ਗ੍ਰਹਿ ਨਗਰ ਦੌਰਾਨ 'ਚ ਵੋਟ ਪਾਈ।


Baljit Singh

Content Editor

Related News