ਇਸ ਦੇਸ਼ ''ਚ ਹਨ ਸਭ ਤੋਂ ਜ਼ਿਆਦਾ ਜੁੜਵਾਂ ਬੱਚੇ, ਮਨਾਇਆ ਜਾ ਰਿਹੈ ਸਾਲਾਨਾ ਉਤਸਵ

10/18/2019 3:18:14 PM

ਅਬੁਜਾ (ਬਿਊਰੋ)— ਦੱਖਣੀ-ਪੱਛਮੀ ਨਾਈਜੀਰੀਆ ਦੇ ਇਸਬੋ-ਓਰਾ ਦੀ ਪਛਾਣ ਪੂਰੀ ਦੁਨੀਆ ਵਿਚ ਜੁੜਵਾਂ ਬੱਚਿਆਂ ਦੀ ਰਾਜਧਾਨੀ ਦੇ ਰੂਪ ਵਿਚ ਹੈ। ਇੱਥੇ ਹਰੇਕ ਸਾਲ ਜੁੜਵਾਂ ਬੱਚਿਆਂ ਦੇ ਜਨਮ ਦਾ ਉਤਸਵ ਮਨਾਇਆ ਜਾਂਦਾ ਹੈ। ਇਸ ਉਤਸਵ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਜੁੜਵਾਂ-ਤਿੰਨ ਬੱਚੇ (triplet) ਇਸੇ ਜਗ੍ਹਾ 'ਤੇ ਹੁੰਦੇ ਹਨ। ਇਸੇ ਲਈ ਇੱਥੇ ਹਰੇਕ ਸਾਲ ਉਤਸਵ ਮਨਾਏ ਜਾਣ ਦੀ ਸ਼ੁਰੂਆਤ ਹੋਈ ਹੈ। ਹੁਣ ਇਸ ਉਤਸਵ ਦੇ ਦੂਜੇ ਸਾਲ ਵਿਚ ਸ਼ਾਮਲ ਹੋਣ ਲਈ ਦੁਨੀਆ ਭਰ ਵਿਚੋਂ ਲੱਖਾਂ ਲੋਕ ਪਹੁੰਚ ਰਹੇ ਹਨ।

ਕਈ ਰਵਾਇਤੀ ਕੱਪੜੇ ਅਤੇ ਪਹਿਰਾਵੇ ਪਹਿਨੇ ਜੁੜਵਾਂ ਪੁਰਸ਼, ਮਹਿਲਾ, ਬੁੱਢੇ, ਨੌਜਵਾਨ ਅਤੇ ਨਵਜੰਮੇ ਬੱਚੇ ਸ਼ਾਮਲ ਹੋ ਰਹੇ ਹਨ। ਉਤਸਵ ਵਿਚ ਉਹ ਸਾਰੇ ਮਸਤੀ ਵਿਚ ਨੱਚ ਨੱਚਦੇ ਹਨ। ਜਨਸੰਖਿਆ ਮਾਹਰਾਂ ਦਾ ਕਹਿਣਾ ਹੈ ਕਿ ਨਾਈਜੀਰੀਆ ਦੇ ਦੱਖਣ-ਪੱਛਮ ਵਿਚ ਯੋਰੂਬਾ ਭਾਸ਼ੀ ਲੋਕਾਂ ਦੀ ਸਭ ਤੋਂ ਜ਼ਿਆਦਾ ਜੁੜਵਾਂ ਜਨਮ ਦਰ ਹੈ। ਸਾਲ 1972 ਤੋਂ 1982 ਦੇ ਵਿਚ ਬ੍ਰਿਟਿਸ਼ ਮਹਿਲਾ ਰੋਗ ਮਾਹਰ ਪੈਟ੍ਰਿਕ ਨਾਈਲੈਂਡਰ ਨੇ ਇਕ ਅਧਿਐਨ ਕੀਤਾ, ਜਿਸ ਵਿਚ ਉਨ੍ਹਾਂ ਨੇ ਪਾਇਆ ਕਿ ਪ੍ਰਤੀ ਹਜ਼ਾਰ ਜਨਮੇ ਬੱਚਿਆਂ ਵਿਚ ਔਸਤਨ 45 ਤੋਂ 50 ਜੁੜਵਾਂ ਬੱਚਿਆਂ ਦਾ ਜਨਮ ਹੋਇਆ।'ਨੈਸ਼ਨਲ ਸੈਂਟਰ ਫੌਰ ਹੈਲਥ ਸਟੈਟੇਸਟਿਕਸ' ਮੁਤਾਬਕ ਸੰਯੁਕਤ ਰਾਜ ਅਮਰੀਕਾ ਵਿਚ ਜਨਮੇ ਹਰ 1000 ਬੱਚਿਆਂ ਵਿਚੋਂ 33 ਜੁੜਵਾਂ ਹੁੰਦੇ ਹਨ। 

ਪੱਛਮੀ ਅਫਰੀਕੀ ਦੇਸ਼ ਵਿਚ ਇਗਬੋ ਓਰਾ ਵਿਚ ਸਭ ਤੋਂ ਜ਼ਿਆਦਾ ਜੁੜਵਾਂ ਬੱਚਿਆਂ ਦਾ ਜਨਮ ਹੁੰਦਾ ਹੈ। ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰ ਲਾਗੋਸ ਤੋਂ ਲੱਗਭਗ 100 ਕਿਲੋਮੀਟਰ (60 ਮੀਲ) ਉੱਤਰ ਵਿਚ ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਲੱਗਭਗ ਹਰ ਪਰਿਵਾਰ ਵਿਚ ਕੁਝ ਬੱਚੇ ਜੁੜਵਾਂ ਹਨ। ਅੱਜ ਜੁੜਵਾਂ ਬੱਚਿਆਂ ਨੂੰ ਅਸ਼ੀਰਵਾਦ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਪਰ ਦੱਖਣੀ ਨਾਈਜੀਰੀਆ ਦੇ ਕੁਝ ਹਿੱਸਿਆਂ ਵਿਚ ਪਹਿਲਾਂ ਅਜਿਹਾ ਨਹੀਂ ਸੀ। ਪੂਰਬ-ਬਸਤੀਵਾਦੀ ਸਮੇਂ ਵਿਚ ਜੁੜਵਾਂ ਬੱਚਿਆਂ ਦੇ ਜਨਮ ਨੂੰ ਅਕਸਰ ਬੁਰਾਈ ਦੇ ਰੂਪ ਵਿਚ ਮੰਨਿਆ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਜੰਗਲ ਵਿਚ ਛੱਡ ਦਿੱਤਾ ਜਾਂਦਾ ਸੀ। 19ਵੀਂ ਸਦੀ ਦੇ ਅਖੀਰ ਵਿਚ ਇਸ ਪ੍ਰਥਾ ਨੂੰ ਖਤਮ ਕਰਨ ਵਿਚ ਮਦਦ ਕਰਨ ਦਾ ਕ੍ਰੈਡਿਟ ਸਕਾਟਿਸ਼ ਮਿਸ਼ਨਰੀ ਮੈਰੀ ਸਲੇਸਰ ਨੂੰ ਜਾਂਦਾ ਹੈ।

ਵਿਗਿਆਨੀਆਂ ਲਈ ਅੱਜ ਹੀ ਇਹ ਗੱਲ ਪਹੇਲੀ ਬਣੀ ਹੋਈ ਹੈ ਕਿ ਇਗਬੋ-ਓਰਾ ਵਿਚ ਅਜਿਹਾ ਕੀ ਹੈ ਜਿਸ ਕਾਰਨ ਇੱਥੇ ਸਭ ਤੋਂ ਜ਼ਿਆਦਾ ਜਨਮ ਦਰ ਜੁੜਵਾਂ ਬੱਚਿਆਂ ਦੀ ਹੈ। ਭਾਵੇਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਦੀ ਖੁਰਾਕ ਦੇ ਕਾਰਨ ਅਜਿਹਾ ਹੁੰਦਾ ਹੈ। ਭਾਈਚਾਰੇ ਦੇ ਨੇਤਾ ਸੈਮੁਅਲ ਅਦੇਯੁਵੀ ਨੇ ਦੱਸਿਆ ਕਿ ਸਾਡੇ ਲੋਕ ਯਾਮ ਅਤੇ ਅਮਾਲਾ (ਕਸਾਵਾ ਦਾ ਆਟਾ) ਦੇ ਨਾਲ ਓਕਰਾ ਪੱਤਾ ਜਾਂ ਇਲਸਾ ਸੂਪ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਯਾਮ ਵਿਚ ਗੋਨੈਡੋਟ੍ਰੋਪਿਨ ਨਾਮ ਦਾ ਇਕ ਰਸਾਇਣਿਕ ਪਦਾਰਥ ਹੁੰਦਾ ਹੈ ਜੋ ਔਰਤਾਂ ਵਿਚ ਕਈ ਆਂਡੇ ਪੈਦਾ ਕਰਦਾ ਹੈ। ਉਨ੍ਹਾਂ ਮੁਤਾਬਕ ਅਸੀਂ ਜਿਹੜਾ ਪਾਣੀ ਪੀਂਦੇ ਹਾਂ ਉਹ ਵੀ ਜੁੜਵਾਂ ਬੱਚਿਆਂ ਦੇ ਜ਼ਿਆਦਾ ਜਨਮ ਦਰ ਵਿਚ ਯੋਗਦਾਨ ਦਿੰਦਾ ਹੈ। ਭਾਵੇਂਕਿ ਜਣਨ ਮਾਹਰਾਂ (Fertility Experts) ਨੂੰ ਇਸ ਗੱਲ 'ਤੇ ਸ਼ੱਕ ਹੈ। ਉਨ੍ਹਾਂ ਮੁਤਾਬਕ ਅਜਿਹਾ ਜੈਨੇਟਿਕ ਕਾਰਨ ਹੋ ਸਕਦਾ ਹੈ।

Vandana

This news is Content Editor Vandana