ਕਲਯੁੱਗੀ ਮਾਂ ਨੇ 6 ਮਹੀਨੇ ਦੀ ਬੱਚੀ ਨੂੰ 40 ਹਜ਼ਾਰ ਰੁਪਏ ''ਚ ਵੇਚਿਆ, ਦੱਸੀ ਇਹ ਵਜ੍ਹਾ

08/28/2018 10:38:35 AM

ਆਬੂਜਾ (ਬਿਊਰੋ)— ਨਾਈਜੀਰੀਆ ਵਿਚ ਇਕ ਮਹਿਲਾ ਨੇ ਪੈਸਿਆਂ ਦੇ ਲਾਲਚ ਵਿਚ ਆਪਣੀ ਡੇਢ ਮਹੀਨੇ ਦੀ ਬੱਚੀ ਨੂੰ ਵੇਚ ਦਿੱਤਾ। ਅਸਲ ਵਿਚ ਮਹਿਲਾ ਮੋਬਾਇਲ ਫੋਨ ਖਰੀਦਣਾ ਚਾਹੁੰਦੀ ਸੀ, ਜਿਸ ਲਈ ਉਸ ਨੇ ਬੱਚੀ ਨੂੰ 40 ਹਜ਼ਾਰ ਰੁਪਏ ਵਿਚ ਵੇਚ ਦਿੱਤਾ। ਇਹ ਘਟਨਾ ਐਡੋ ਸੂਬੇ ਦੀ ਹੈ, ਜਿੱਥੇ ਸਥਾਨਕ ਲੋਕਾਂ ਨੇ ਇਸ ਸਬੰਧੀ ਪੁਲਸ ਵਿਚ ਸ਼ਿਕਾਇਤ ਕੀਤੀ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਕਮਿਸ਼ਨਰ ਜੌਨਸਨ ਕੁਕੋਮੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਨੂੰ ਗੰਭੀਰ ਅਪਰਾਧ ਕਰਾਰ ਦਿੱਤਾ ਹੈ।

ਰਿਪੋਰਟਾਂ ਮੁਤਾਬਕ 23 ਸਾਲਾ ਮਿਰੇਕਲ ਜੌਨਸਨ ਨੇ ਬੱਚੀ ਨੂੰ ਯਤੀਮਖਾਨੇ ਵਿਚ ਵੇਚ ਦਿੱਤਾ ਸੀ, ਜਿਸ ਦੇ ਬਦਲੇ ਵਿਚ ਉਸ ਨੂੰ ਤਕਰੀਬਨ 40 ਹਜ਼ਾਰ ਰੁਪਏ ਮਿਲੇ ਸਨ। ਪੁਲਸ ਦੀ ਪੁੱਛਗਿੱਛ ਵਿਚ ਉਸ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ। ਨਾਲ ਹੀ ਉਸ ਨੇ ਦੱਸਿਆ ਕਿ ਉਸ ਨੇ ਬੱਚੀ ਨੂੰ ਆਪਣੀ ਦੋਸਤ ਮਾਮਾ ਜੌਏ ਦੀ ਮਦਦ ਨਾਲ ਐਨਾਂਬਰਾ ਸੂਬੇ ਦੇ ਓਨਿਤਸ਼ਾ ਸਥਿਤ ਯਤੀਮਖਾਨੇ ਵਿਚ ਵੇਚਿਆ ਸੀ। ਜੌਏ ਫਿਲਹਾਲ ਫਰਾਰ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। 

ਜਾਣਕਾਰੀ ਮੁਤਾਬਕ ਜੌਏ ਨੇ ਹੀ ਜੌਨਸਨ ਨੂੰ ਬੱਚੀ ਵੇਚ ਕੇ ਪਤੀ ਲਈ ਮੋਟਰਸਾਇਕਲ ਜਾਂ ਕਾਰੋਬਾਰ ਵਿਚ ਮਦਦ ਕਰਨ ਲਈ ਪੈਸੇ ਇਕੱਠੇ ਕਰਨ ਦੀ ਸਲਾਹ ਦਿੱਤੀ ਸੀ। ਭਾਵੇਂਕਿ ਦੋ ਬੱਚਿਆਂ ਦੀ ਮਾਂ ਜੌਨਸਨ ਨੇ ਮੰਨਿਆ ਕਿ ਉਸ ਦਾ ਫੈਸਲਾ ਗਲਤ ਸੀ। ਕਿਉਂਕਿ ਉਸ ਦਾ ਪਤੀ ਪੈਸਿਆਂ ਦੀ ਕਮੀ ਕਾਰਨ ਪਰੇਸ਼ਾਨ ਸੀ, ਲਿਹਾਜਾ ਜੌਨਸਨ ਨੇ ਤਣਾਅ ਵਿਚ ਆ ਕੇ ਬੱਚੀ ਨੂੰ ਵੇਚਣ ਦਾ ਫੈਸਲਾ ਲਿਆ। ਦੋਸ਼ੀ ਮਹਿਲਾ ਦਾ ਕਹਿਣਾ ਹੈ ਕਿ ਉਹ ਬੱਚੀ ਨੂੰ ਵੇਚ ਕੇ ਮਿਲੇ ਪੈਸਿਆਂ ਨਾਲ ਫੋਨ ਨਹੀਂ ਖਰੀਦਣਾ ਚਾਹੁੰਦੀ ਸੀ ਪਰ ਦੋਸਤ ਦੀ ਜਿੱਦ ਕਾਰਨ ਉਸ ਨੂੰ ਫੋਨ ਖਰੀਦਣਾ ਪਿਆ। ਉੱਥੇ ਮਿਰੇਕਲ ਦੇ ਪਤੀ ਜੌਨਸਨ ਓਮੁਵੋਕਪਰ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਬੱਚੀ ਵੇਚਣ ਲਈ ਸਾਫ ਮਨਾ ਕੀਤਾ ਸੀ।