ਨਾਈਜੀਰੀਆ : ਸੜਕ ਦੁਰਘਟਨਾ ''ਚ 7 ਦੀ ਮੌਤ ਤੇ 3 ਜ਼ਖਮੀ

10/20/2019 2:14:46 AM

ਅਬੂਜਾ - ਨਾਈਜੀਰੀਆ ਦੇ ਦੱਖਣੀ ਖੇਤਰ 'ਚ ਸ਼ਨੀਵਾਰ ਨੂੰ ਨਾਈਜੀਰੀਆ ਦੇ ਰਾਜਪਾਲ ਕਾਫਿਲੇ ਦੀ ਇਕ ਗੱਡੀ ਦੀ ਦੂਜੇ ਵਾਹਨ ਨਾਲ ਟੱਕਰ ਹੋ ਗਈ, ਜਿਸ ਨਾਲ 2 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਦੱਸਿਆ ਕਿ ਸੜਕ ਹਾਦਸਾ ਦੱਖਣੀ ਖੇਤਰ 'ਚ ਬੈਨਿਨ-ਊਚੀ ਐਕਸਪ੍ਰੈਸ ਵੇਅ 'ਤੇ ਹੋਇਆ ਅਤੇ ਦੁਰਘਟਨਾ 'ਚ ਘਟੋਂ-ਘੱਟ 3 ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਹਾਦਸਾ ਰਾਜਪਾਲ ਦੇ ਕਾਫਿਲੇ ਦੀ ਇਕ ਗੱਡੀ ਦੇ ਸਾਹਮਣੇ ਤੋਂ ਆ ਰਹੇ ਇਕ ਹੋਰ ਵਾਹਨ ਨਾਲ ਟੱਕਰ ਕਾਰਨ ਹੋਇਆ। ਸਟੇਟ ਪੁਲਸ ਦੇ ਮੁੱਖ ਅਧਿਕਾਰੀ ਨੇ ਇਸ ਹਾਦਸੇ ਨੂੰ ਮੰਦਭਾਗਾ ਦੱਸਿਆ ਹੈ। ਪੁਲਸ ਨੇ ਆਖਿਆ ਕਿ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।

Khushdeep Jassi

This news is Content Editor Khushdeep Jassi