ਤਾਲਾਬੰਦੀ ਦੇ ਬਾਵਜੂਦ ਨਿਊਜ਼ੀਲੈਂਡ ''ਚ ਕੋਰੋਨਾ ਦੇ 7 ਨਵੇਂ ਮਾਮਲੇ ਹੋਏ ਦਰਜ

08/15/2020 2:28:55 PM

ਵਲਿੰਗਟਨ- ਨਿਊਜ਼ੀਲੈਂਡ ਦੇ ਆਕਲੈਂਡ ਵਿਚ 26 ਅਗਸਤ ਤੱਕ ਤਾਲਾਬੰਦੀ ਵਧਾਉਣ ਦੇ ਬਾਅਦ ਵੀ ਕੋਰੋਨਾ ਵਾਇਰਸ ਦਾ ਖਤਰਾ ਘੱਟ ਨਹੀਂ ਹੋਇਆ ਹੈ। ਹੁਣ ਦੇਸ਼ ਵਿਚ ਪਿਛਲੇ 24 ਘੰਟੇ ਵਿਚ 7 ਨਵੇਂ ਹੋਰ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ।

 ਦੇਸ਼ ਵਿਚ ਸਖਤ ਤਾਲਾਬੰਦੀ ਅਤੇ ਸੜਕਾਂ 'ਤੇ ਮਾਸਕ ਪਾਉਣ ਦੇ ਬਾਅਦ ਵੀ ਇੱਥੋਂ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਫੈਲ ਰਿਹਾ ਹੈ। 
ਪਿਛਲੇ ਦਿਨਾਂ ਵਿਚ ਦੇਸ਼ ਵਿਚ ਕਈ ਮਾਮਲੇ ਦਰਜ ਕੀਤੇ ਗਏ ਸਨ। ਇਸ ਦੌਰਾਨ ਸਿਹਤ ਮੰਤਰੀ ਕ੍ਰਿਸ ਹਿਪਕਿੰਸ ਨੇ ਕਿਹਾ ਸੀ ਕਿ ਕਮਿਊਨਟੀ ਟਰਾਂਸਮੀਸ਼ਨ ਦੇ 12 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ ਦੋ ਵਾਇਰਸ ਪੀੜਤ ਆਕਲੈਂਡ ਤੋਂ ਦਰਜ ਕੀਤੇ ਗਏ ਹਨ। 

Lalita Mam

This news is Content Editor Lalita Mam