ਕੈਲੀਫੋਰਨੀਆ ਸੂਬੇ ਦੇ ਸਿਟੀ ਸੈਕਰਾਮੈਂਟੋ ਦੇ ਨਵੇਂ ਚੁਣੇ ਗਏ ਡਿਸਟ੍ਰਿਕ ਅਟਾਰਨੀ ਤੀਨ ਹੋਅ ਵੱਲੋਂ 'ਸਿੱਖਾਂ' ਦੀ ਤਾਰੀਫ਼

06/16/2022 10:54:48 AM

ਸੈਕਰਾਮੈਂਟੋ (ਰਾਜ ਗੋਗਨਾ )- ਬੀਤੇ ਦਿਨ ਅਮਰੀਕਾ ‘ਚ ਵੱਖ-ਵੱਖ ਅਹੁਦਿਆਂ ਲਈ ਪ੍ਰਾਇਮਰੀ ਚੋਣਾਂ ਹੋ ਕੇ ਹਟੀਆਂ ਹਨ। ਇਸੇ ਤਰ੍ਹਾਂ ਕੈਲੀਫੋਰਨੀਆ ਵਿਚ ਵੀ ਸਿੱਖ ਭਾਈਚਾਰੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦੀ ਹਮਾਇਤ ਕੀਤੀ ਗਈ ਅਤੇ ਇਨ੍ਹਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਸੈਕਰਾਮੈਂਟੋ ਕਾਊਂਟੀ ਦੇ ਡਿਸਟ੍ਰਿਕ ਅਟਾਰਨੀ ਵਜੋਂ ਚੋਣ ਲੜ ਰਹੇ ਤੀਨ ਹੋਅ ਨੇ ਆਪਣੀ ਜਿੱਤ ਦੀ ਖੁਸ਼ੀ ਵਿਚ ਰੱਖੀ ਗਈ ਪਾਰਟੀ ਦੌਰਾਨ ਸਿੱਖ ਕੌਮ ਬਾਰੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਬੜਾ ਧੰਨਵਾਦੀ ਹਾਂ ਕਿ ਸਿੱਖ ਕੌਮ ਨੇ ਮੇਰੀ ਚੋਣ ਮੁਹਿੰਮ ਦੌਰਾਨ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਮੈਂ ਸਿੱਖ ਕੌਮ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ, ਇਹ ਇਕ ਮਿਹਨਤਕਸ਼ ਕੌਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਅਰਥਚਾਰੇ ‘ਚ ਸਿੱਖਾਂ ਦਾ ਬੜਾ ਚੰਗਾ ਯੋਗਦਾਨ ਹੈ। 

ਪੜ੍ਹੋ ਇਹ ਅਹਿਮ ਖ਼ਬਰ-  ਕੋਵਿਡ-19: ਅਮਰੀਕਾ 'ਚ ਪੰਜ ਸਾਲ ਤੋਂ ਘੱਟ ਉਮਰ ਦੇ 'ਬੱਚਿਆਂ' ਦਾ ਜਲਦ ਹੋਵੇਗਾ ਟੀਕਾਕਰਨ

ਜ਼ਿਕਰਯੋਗ ਹੈ ਕਿ ਤੀਨ ਹੋਅ ਦੀ ਕੰਪੇਨ ਲਈ ਸਿੱਖ ਭਾਈਚਾਰੇ ਵੱਲੋਂ ਸੈਕਰਾਮੈਂਟੋ ਵਿਚ ਵੱਖ-ਵੱਖ ਥਾਂਵਾਂ ‘ਤੇ ਵੱਧ-ਚੜ੍ਹ ਕੇ ਫੰਡ ਰੇਜ਼ ਕੀਤਾ ਗਿਆ ਸੀ।ਐਲਕ ਗਰੋਵ ਸਿਟੀ ਦੇ ਕਮਿਸ਼ਨਰ ਸ: ਗੁਰਜਤਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੀਨ ਹੋਅ ਦੇ ਡਿਸਟ੍ਰਿਕ ਅਟਾਰਨੀ ਜਿੱਤਣ ਨਾਲ ਇਥੇ ਸਿੱਖਾਂ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਚਾਹੇ ਸਟੋਰਾਂ ਵਾਲੇ ਹੋਣ, ਚਾਹੇ ਟਰੱਕ ਅਪਰੇਟਰ ਹੋਣ, ਚਾਹੇ ਹੋਟਲ ਜਾਂ ਹੋਰ ਵਪਾਰੀ ਹੋਣ, ਸਾਰਿਆਂ ਨੂੰ ਡਿਸਟ੍ਰਿਕ ਅਟਾਰਨੀ ਦੀ ਮਦਦ ਲੈਣੀ ਪੈਂਦੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਸਿੰਘ ਐਲਨ, ਜਸਮੇਲ ਸਿੰਘ ਚਿੱਟੀ, ਭੁਪਿੰਦਰ ਸਿੰਘ ਸੰਘੇੜਾ, ਜੋਅ ਜੌਹਲ, ਤੇਜਾ ਸਿੰਘ ਵਿਰਕ ਅਤੇ ਸ: ਹੁੰਦਲ ਵੀ ਹਾਜ਼ਰ ਸਨ।
 


Vandana

Content Editor

Related News