ਰੂਹ ਕੰਬਾਊ ਖਬਰ : ਯੂਕੇ ''ਚ ਪਾਲਤੂ ਕੁੱਤੇ ਨੇ 12 ਦਿਨਾ ਬੱਚੇ ਨੂੰ ਨੋਚ ਖਾਧਾ

09/17/2020 6:30:13 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਅਜੋਕੇ ਸਮੇਂ ਵਿੱਚ ਲੋਕ ਬੜੇ ਸੌਂਕ ਨਾਲ ਘਰਾਂ ਵਿੱਚ ਪਾਲਤੂ ਜਾਨਵਰ ਰੱਖਦੇ ਹਨ ਪਰ ਕਈ ਵਾਰ ਇਹ ਜਾਨਵਰ ਮਾਲਿਕ ਲਈ ਘਾਤਕ ਸਿੱਧ ਹੁੰਦੇ ਹਨ। ਅਜਿਹੀ ਹੀ ਇੱਕ ਘਟਨਾ ਦੱਖਣੀ ਯੌਰਕਸ਼ਾਇਰ ਦੇ ਡੌਨਕਾਸਟਰ ਵਿੱਚ ਸਾਹਮਣੇ ਆਈ ਹੈ ਜਿੱਥੇ ਕਰਾਸ ਨਸਲ ਦੇ ਇੱਕ ਪਾਲਤੂ ਕੁੱਤੇ ਦੁਆਰਾ ਇੱਕ ਨਵ ਜਨਮੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ 80 ਦਿਨਾਂ ਤੋਂ ਵੱਧ ਸਮੇਂ 'ਚ ਕੋਵਿਡ-19 ਦੇ ਸਭ ਤੋਂ ਘੱਟ ਮਾਮਲੇ ਕੀਤੇ ਦਰਜ 

ਬੱਚੇ ਦੀ ਮਾਂ ਅਬੀਗੈਲ ਐਲੀਸ ਨੇ ਆਪਣੇ ਨਵਜੰਮੇ ਬੇਟੇ ਈਲੋਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਐਤਵਾਰ ਦੁਪਹਿਰ ਨੂੰ ਇੱਕ ਪਾਲਤੂ ਕੁੱਤੇ ਦੇ ਹਮਲੇ ਤੋਂ ਤੁਰੰਤ ਬਾਅਦ ਇੱਕ ਬੱਚੇ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਿਸ ਕਰਕੇ ਇਕ 27 ਸਾਲਾ ਬੀਬੀ ਅਤੇ 35 ਸਾਲਾ ਆਦਮੀ ਨੂੰ ਬੱਚੇ ਦੀ ਮੌਤ ਤੋਂ ਬਾਅਦ ਲਾਪ੍ਰਵਾਹੀ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਜਦ ਦੱਖਣੀ ਯੌਰਕਸ਼ਾਇਰ ਦੀ ਪੁਲਿਸ ਐਤਵਾਰ ਦੁਪਹਿਰ 3.30 ਵਜੇ ਵੁਡਲੈਂਡਜ਼ ਦੇ ਘਰ ਪਹੁੰਚੀ ਤਾਂ ਇਸ ਕੁੱਤੇ ਨੇ ਪੁਲਿਸ ਅਧਿਕਾਰੀਆਂ 'ਤੇ ਵੀ ਹਮਲਾ ਕਰ ਦਿੱਤਾ ਪਰ ਬਾਅਦ ਵਿੱਚ ਕੁੱਤੇ ਨੂੰ ਕਾਬੂ ਕਰ ਲਿਆ ਗਿਆ ਸੀ।

Vandana

This news is Content Editor Vandana