ਨਿਊਜ਼ੀਲੈਂਡ 'ਚ ਕੋਰੋਨਾ ਦਾ ਕਹਿਰ, 8 ਹਜ਼ਾਰ ਤੋਂ ਵਧੇਰੇ ਕਮਿਊਨਿਟੀ ਮਾਮਲੇ ਦਰਜ

06/28/2022 3:09:29 PM

ਵੈਲਿੰਗਟਨ (ਏਐਨਆਈ): ਨਿਊਜ਼ੀਲੈਂਡ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੇ। ਇੱਥੇ ਮੰਗਲਵਾਰ ਨੂੰ ਕੋਵਿਡ-19 ਦੇ 8,028 ਕਮਿਊਨਿਟੀ ਕੇਸ ਦਰਜ ਹੋਏ ਅਤੇ 16 ਹੋਰ ਮੌਤਾਂ ਹੋਈਆਂ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।ਮੰਤਰਾਲੇ ਨੇ ਕਿਹਾ ਕਿ ਨਵੇਂ ਕਮਿਊਨਿਟੀ ਇਨਫੈਕਸ਼ਨਾਂ ਵਿੱਚੋਂ, ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ 2,584 ਮਾਮਲੇ ਸਾਹਮਣੇ ਆਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਮੰਕੀਪਾਕਸ ਦੇ 200 ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ

ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸਰਹੱਦ 'ਤੇ ਕੋਵਿਡ-19 ਦੇ 94 ਨਵੇਂ ਮਾਮਲੇ ਸਾਹਮਣੇ ਆਏ ਹਨ।ਵਰਤਮਾਨ ਵਿੱਚ ਕੋਵਿਡ-19 ਕਾਰਨ ਹਸਪਤਾਲਾਂ ਵਿੱਚ 383 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੱਤ ਇੰਟੈਂਸਿਵ ਕੇਅਰ ਯੂਨਿਟਾਂ ਜਾਂ ਉੱਚ ਨਿਰਭਰਤਾ ਯੂਨਿਟਾਂ ਵਿੱਚ ਸ਼ਾਮਲ ਹਨ। 2020 ਦੇ ਸ਼ੁਰੂ ਵਿੱਚ ਦੇਸ਼ ਵਿੱਚ ਮਹਾਮਾਰੀ ਦੇ ਆਉਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 1,315,327 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana