ਨਿਊਜ਼ੀਲੈਂਡ ਦੇ PM ਚੀਨ ਦੌਰੇ ''ਤੇ ਲੈ ਗਏ ਦੋ ਜਹਾਜ਼, ਬਣੇ ਚਰਚਾ ਦਾ ਵਿਸ਼ਾ

06/26/2023 6:31:47 PM

ਵੈਲਿੰਗਟਨ (ਭਾਸ਼ਾ) ਇਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਅਤਿ-ਆਧੁਨਿਕ ਜਹਾਜ਼ 'ਏਅਰ ਫੋਰਸ ਵਨ' ਵਿੱਚ ਸਫ਼ਰ ਕਰਦੇ ਹਨ, ਜੋ ਕਿ ਉਨ੍ਹਾਂ ਦਾ ਮੋਬਾਈਲ ਕਮਾਂਡ ਸੈਂਟਰ ਹੈ। ਉੱਥੇ ਇਸ ਦੇ ਉਲਟ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਦਾ ਬੋਇੰਗ-757 ਜਹਾਜ਼ ਇੰਨਾ ਪੁਰਾਣਾ ਹੈ ਕਿ ਇਸ ਦੇ ਫੇਲ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਚੀਨ ਦੀ ਯਾਤਰਾ 'ਤੇ 'ਬੈਕਅੱਪ' ਜਹਾਜ਼ ਲਿਜਾਣਾ ਪਿਆ। ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਮੰਨਿਆ ਕਿ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਅਜਿਹੇ 'ਚ ਉਨ੍ਹਾਂ ਨੂੰ ਚੀਨ ਦੀ ਯਾਤਰਾ 'ਤੇ 'ਬੈਕਅੱਪ' ਜਹਾਜ਼ ਲਿਜਾਣਾ ਪਿਆ। 

ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਮੰਨਿਆ ਕਿ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਖਰਾਬ ਹੋਣ ਦੀ ਸੰਭਾਵਨਾ ਹੈ ਅਤੇ ਇਸ ਦੇ ਮੱਦੇਨਜ਼ਰ ਉਨ੍ਹਾਂ ਦੇ ਨਾਲ ਇਕ 'ਬੈਕਅੱਪ' ਜਹਾਜ਼ ਵੀ ਭੇਜਿਆ ਗਿਆ ਹੈ, ਤਾਂ ਜੋ ਉਹ ਚੀਨ 'ਚ ਨਾ ਫਸਣ। ਅਧਿਕਾਰੀਆਂ ਨੇ ਇਸ ਦੇ ਨਾਲ ਹੀ ਰੇਖਾਂਕਿਤ ਕੀਤਾ ਕਿ ਉਹਨਾਂ ਨੇ ਜਹਾਜ਼ ਸਿਰਫ ਮਨੀਲਾ ਤੱਕ ਭੇਜਿਆ ਹੈ, ਜੋ ਵੈਲਿੰਗਟਨ ਤੋਂਂ ਬੀਜਿੰਗ ਦੀ ਦੂਰੀ ਦਾ 80 ਫ਼ੀਸਦੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ 'ਚ ਕਾਰਜਕਾਰੀ ਪ੍ਰਧਾਨ ਮੰਤਰੀ ਕਾਰਮੇਲ ਸੇਪੁਲੋਨੀ ਨੇ ਪੂਰੇ ਘਟਨਾਕ੍ਰਮ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ''ਜੇਕਰ ਸਾਡੇ ਕੋਲ 'ਬੈਕਅੱਪ' ਏਅਰਕ੍ਰਾਫਟ ਨਹੀਂ ਹੈ ਅਤੇ ਕੁਝ ਹੋ ਜਾਂਦਾ ਹੈ, ਤਾਂ ਉਹ ਨਾ ਸਿਰਫ ਚੀਨ 'ਚ ਫਸ ਜਾਣਗੇ, ਬਲਕਿ ਉਨ੍ਹਾਂ ਨੂੰ ਉੱਥੇ ਠਹਿਰਾਉਣ ਅਤੇ ਆਖਰੀ ਸਮੇਂ 'ਤੇ ਵਾਪਸ ਆਉਣ ਲਈ ਜਹਾਜ਼ ਦਾ ਇੰਤਜ਼ਾਮ ਕਰਨ ਦਾ ਖਰਚ 'ਬੈਕਅੱਪ' ਏਅਰਕ੍ਰਾਫਟ ਤੋਂ ਵੱਧ ਹੋਵੇਗਾ। ਜਾਣਕਾਰੀ ਮੁਤਾਬਕ ਅਜਿਹੀ ਸਥਿਤੀ ਵਿਚ ਕ੍ਰਿਸ ਆਪਣੇ ਹੀ ਦੇਸ਼ ਵਿਚ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਪੁਰਾਣੇ ਜਹਾਜ਼ਾਂ ਕਾਰਨ ਨਿਊਜ਼ੀਲੈਂਡ ਦੀ ਏਅਰ ਫੋਰਸ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਕ੍ਰਿਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਜੰਗ ਪ੍ਰਭਾਵਿਤ ਯੂਕ੍ਰੇਨ ਨੂੰ ਦੇਵੇਗਾ 110 ਮਿਲੀਅਨ ਡਾਲਰ ਦਾ ਨਵਾਂ ਪੈਕੇਜ 

ਪ੍ਰਧਾਨ ਮੰਤਰੀ ਦੁਆਰਾ ਵਰਤੇ ਜਾ ਰਹੇ ਦੋ ਰਾਇਲ ਨਿਊਜ਼ੀਲੈਂਡ ਏਅਰ ਫੋਰਸ ਦੇ ਜਹਾਜ਼ 30 ਸਾਲ ਪੁਰਾਣੇ ਹਨ ਅਤੇ ਇਹ 2030 ਵਿੱਚ ਬਦਲੇ ਜਾਣ ਵਾਲੇ ਹਨ। ਹਾਲਾਂਕਿ ਇਨ੍ਹਾਂ 'ਚ ਵਾਰ-ਵਾਰ ਖਰਾਬੀ ਦੀ ਸਮੱਸਿਆ ਰਹਿੰਦੀ ਹੈ। 2016 ਵਿੱਚ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜੌਹਨ ਕੀ ਆਪਣੇ ਵਫ਼ਦ ਨਾਲ ਭਾਰਤ ਜਾ ਰਹੇ ਸਨ ਤਾਂ ਜਹਾਜ਼ ਵਿੱਚ ਖ਼ਰਾਬੀ ਕਾਰਨ ਉਨ੍ਹਾਂ ਨੂੰ ਨਿਊਜ਼ੀਲੈਂਡ ਤੋਂ ‘ਬੈਕਅੱਪ’ ਜਹਾਜ਼ ਆਉਣ ਤੱਕ ਆਸਟ੍ਰੇਲੀਆ ਵਿੱਚ ਹੀ ਰਹਿਣਾ ਪਿਆ ਸੀ। ਯਾਤਰਾ ਵਿਚ ਦੇਰੀ ਕਾਰਨ ਜੌਨ ਕੀ ਨੂੰ ਮੁੰਬਈ ਦਾ ਦੌਰਾ ਰੱਦ ਕਰਨਾ ਪਿਆ ਸੀ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana