ਨਿਊਜ਼ੀਲੈਂਡ ''ਚ ਵੱਸਦੇ ਭਾਰਤੀਆਂ ਲਈ ਵੱਡੀ ਖੁਸ਼ਖ਼ਬਰੀ ਲੈ ਕੇ ਆ ਰਿਹੈ ਨਵੰਬਰ ਮਹੀਨਾ!

08/27/2015 3:48:53 PM


ਆਕਲੈਂਡ— ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਨਵੰਬਰ ਮਹੀਨਾ ਵੱਡੀ ਖੁਸ਼ਖ਼ਬਰੀ ਲੈ ਕੇ ਆਵੇਗਾ। ਨਿਊਜ਼ੀਲੈਂਡ ਦੇ ਇੰਟਰਨਲ ਵਿਭਾਗ ਵੱਲੋਂ ਇਸ ਸਾਲ ਨਵੰਬਰ ਮਹੀਨੇ ਵਿਚ 10 ਸਾਲਾ ਨਿਊਜ਼ੀਲੈਂਡ ਪਾਸਪੋਰਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਲੋਕ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ''ਤੇ ਜਾਣ ਤੋਂ ਪਹਿਲਾਂ ਆਪਣਾ ਨਵਾਂ ਪਾਸਪੋਰਟ ਲੈ ਕੇ ਜਾਣ। ਇਸ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦਾ ਤੋਹਫਾ ਕਿਹਾ ਜਾ ਸਕਦਾ ਹੈ। 
ਇਹ ਪਾਸਪੋਰਟ ਨਵੰਬਰ ਮਹੀਨੇ ਦੇ ਆਖਰੀ ਦਿਨਾਂ ਵਿਚ ਅਪਲਾਈ ਕੀਤਾ ਜਾ ਸਕੇਗਾ ਅਤੇ ਇਸ ਸੰਬੰਧੀ ਬਾਕੀ ਸਾਰੇ ਵੇਰਵੇ ਛੇਤੀ ਹੀ ਜਾਰੀ ਕੀਤੇ ਜਾਣਗੇ। ਇਸ ਸਕੀਮ ਅਧੀਨ ਬੱਚਿਆਂ ਦੇ ਪਾਸਪੋਰਟ ਦੀ ਮਿਆਦ ਅਜੇ ਸਿਰਫ ਪੰਜ ਸਾਲ ਹੀ ਰੱਖੀ ਗਈ ਹੈ ਕਿਉਂਕਿ ਉਨ੍ਹਾਂ ਦੀ ਸ਼ਕਲ ਵਿਚ ਇਸ ਦੌਰਾਨ ਕਾਫੀ ਬਦਲਾਅ ਆਉਂਦੇ ਹਨ। ਸਰਕਾਰ ਇਸ ਦੀ ਫੀਸ ਤੋਂ ਲਗਭਗ 100 ਮਿਲੀਅਨ ਆਮਦਨ ਪ੍ਰਾਪਤ ਕਰ ਸਕੇਗੀ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi