ਨਿਊਜ਼ੀਲੈਂਡ ਨੇ ਵਿਦੇਸ਼ੀਆਂ ''ਤੇ ਘਰ ਖਰੀਦਣ ''ਤੇ ਲਗਾਈ ਰੋਕ

08/16/2018 9:06:29 PM

ਵੈਲਿੰਗਟਨ— ਨਿਊਜ਼ੀਲੈਂਡ ਦੀ ਸਰਕਾਰ ਵਿਦੇਸ਼ੀ ਨਾਗਰੀਕਾਂ ਦੇ ਘਰ ਖਰੀਦਣ 'ਤੇ ਰੋਕ ਲਗਾਉਣ ਜਾ ਰਹੀ ਹੈ। ਇਸ ਕਦਮ ਦੇ ਜ਼ਰੀਏ ਸਰਕਾਰ ਦੂਜੇ ਦੇਸ਼ਾਂ ਦੇ ਸੱਟੇਬਾਜਾਂ 'ਤੇ ਰੋਕ ਲਗਾਉਣ ਦਾ ਆਪਣਾ ਵਾਅਦਾ ਪੂਰਾ ਕਰ ਰਹੀ ਹੈ, ਜਿਨ੍ਹਾਂ 'ਤੇ ਮਕਾਨਾਂ ਦੀਆਂ ਕੀਮਤਾਂ ਵਧਾਉਣ ਦਾ ਦੋਸ਼ ਹੈ। ਵਿਦੇਸ਼ੀ ਖਰੀਦਦਾਰਾਂ ਦੀ ਸੀਮਾ ਤੈਅ ਕਰਨ ਵਾਲੇ ਓਵਰਸੀਜ਼ ਇਨਵੈਸਟਮੈਂਟ ਸੋਧ ਬਿੱਲ ਨੂੰ ਬੁੱਧਵਾਰ ਨੂੰ ਨਿਊਜ਼ੀਲੈਂਡ ਦੀ ਸੰਸਦ ਨੇ ਪਾਸ ਕਰ ਦਿੱਤਾ। ਹੁਣ ਗਵਰਨਰ ਜਨਰਲ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ਤੇ ਅਗਲੇ ਦੋ ਮਹੀਨੇ ਦੇ ਅੰਦਰ ਪਾਬੰਦੀ ਲਾਗੂ ਹੋ ਜਾਵੇਗੀ।
'ਬਲੂਮਬਰਗ' ਮੁਤਾਬਕ ਨਿਊਜ਼ੀਲੈਂਡ ਦੇ ਵਿੱਤ ਮੰਤਰੀ ਡੇਵਿਡ ਪਾਰਕਰ ਨੇ ਕਿਹਾ, 'ਇਸ ਸਰਕਾਰ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਵਿਦੇਸ਼ੀ ਖਰੀਦਦਾਰਾਂ ਤੋਂ ਹਾਰ ਨਾ ਮਿਲੇ।' ਦੱਸ ਦਈਏ ਕਿ ਪੀ.ਐੱਮ. ਜੇਸਿੰਡਾ ਆਰਡਰਨ ਨੇ ਬੀਤੇ ਸਾਲ ਆਪਣੀ ਚੋਣ ਮੁਹਿੰਮ 'ਚ ਵਿਦੇਸ਼ੀ ਖਰੀਦਦਾਰਾਂ ਖਿਲਾਫ ਪ੍ਰਚਾਰ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਖਰੀਦਦਾਰਾਂ ਨੇ ਮਕਾਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਤੇ ਕੀਵੀਜ਼ ਲਈ ਘਰ ਖਰੀਦਣਾਂ ਮੁਸ਼ਕਿਲ ਹੋ ਰਿਹਾ ਹੈ।
ਬੀਤੇ ਇਕ ਦਹਾਕੇ 'ਚ ਮਕਾਨਾਂ ਦੀਆਂ ਕੀਮਤਾਂ 'ਚ 60 ਫੀਸਦੀ ਵਾਧਾ ਹੋਇਆ ਹੈ। ਨਵੇਂ ਕਾਨੂੰਨ 'ਚ ਰਿਹਾਇਸ਼ੀ ਜ਼ਮੀਨ ਨੂੰ 'ਸੰਵੇਦਨਸ਼ੀਲ' ਕਰਾਰ ਦਿੱਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਗੈਰ-ਕਾਨੂੰਨੀ ਓਵਰਸੀਜ਼ ਇਨਵੈਸਟਮੈਂਟ ਆਫਿਸ ਦੀ ਮਨਜ਼ੂਰੀ ਮਿਲੇ ਬਗੈਰ ਜਾਇਦਾਦ ਨਹੀਂ ਖਰੀਦ ਸਕੋਗੇ।