ਯੂਕ੍ਰੇਨੀ ਸ਼ਰਨਾਰਥੀਆਂ ਲਈ ਸਹਾਰਾ ਬਣੇਗਾ ਨਿਊਜ਼ੀਲੈਂਡ, ਦੋ ਸਾਲ ਦੇ ਵਿਸ਼ੇਸ਼ ਵੀਜ਼ੇ ਦੀ ਕੀਤੀ ਪੇਸ਼ਕਸ਼

03/15/2022 2:10:45 PM

ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਸਰਕਾਰ ਨੇ ਕਿਹਾ ਹੈ ਕਿ ਉਹ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਮੱਦੇਨਜ਼ਰ ਆਪਣੇ ਦੇਸ਼ ਤੋਂ ਭੱਜਣ ਵਾਲੇ ਯੂਕ੍ਰੇਨੀ ਸ਼ਰਨਾਰਥੀਆਂ ਨੂੰ 4,000 ਵਿਸ਼ੇਸ਼ ਵੀਜ਼ੇ ਦੀ ਜਾਰੀ ਕਰੇਗੀ।। ਇਹ ਵੀਜ਼ੇ ਉਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਿਊਜ਼ੀਲੈਂਡ ਵਿਚ ਹੈ। ਖਲੀਜ਼ ਟਾਈਮਜ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਸਹਾਇਤਾ ਯਤਨਾਂ ਦੇ ਸਮਰਥਨ ਵਿੱਚ ਦਹਾਕਿਆਂ ਵਿੱਚ ਉਨ੍ਹਾਂ ਦੇ ਦੇਸ਼ ਦੀ ਸਭ ਤੋਂ ਵੱਡੀ ਵਿਸ਼ੇਸ਼ ਵੀਜ਼ਾ ਸ਼੍ਰੇਣੀ ਸਕੀਮ ਹੈ।

ਸਕੀਮ ਦੀ ਵਿਆਖਿਆ ਕਰਦੇ ਹੋਏ ਫਾਫੋਈ ਨੇ ਕਿਹਾ ਕਿ ਇਹ ਦੋ ਸਾਲਾਂ ਦਾ ਵੀਜ਼ਾ ਹੈ ਜੋ ਲੋਕਾਂ ਨੂੰ ਮੌਜੂਦਾ ਸੰਘਰਸ਼ ਤੋਂ ਬਚਣ ਵਿਚ ਮਦਦ ਕਰਦਾ ਹੈ ਅਤੇ ਇਸ ਉਮੀਦ ਵਿੱਚ ਇੱਥੇ ਪਨਾਹ ਦਿੰਦਾ ਹੈ ਕਿ ਯੁੱਧ ਖ਼ਤਮ ਹੋਣ 'ਤੇ ਉਹ ਘਰ ਵਾਪਸ ਪਰਤ ਸਕਦੇ ਹਨ। ਸਕੀਮ ਦੇ ਤਹਿਤ ਇੱਕ ਸਾਲ ਲਈ ਨਿਊਜ਼ੀਲੈਂਡ ਵਿਚ ਅੰਦਾਜ਼ਨ 1,600 ਯੂਕ੍ਰੇਨੀ ਮੂਲ ਦੇ ਨਾਗਰਿਕਾਂ ਅਤੇ ਵਸਨੀਕਾਂ ਨੂੰ ਵਿਸ਼ੇਸ਼ ਵੀਜ਼ਾ ਲਈ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਦੇ ਤਹਿਤ ਉਹ ਮੇਜ਼ਬਾਨ ਦੇਸ਼ ਵਿੱਚ ਕੰਮ ਕਰਨ ਦੇ ਯੋਗ ਹੋਣਗੇ।

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਹਮਲੇ 'ਚ ਕੀਵ 'ਚ 15 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਇਕ ਵਿਅਕਤੀ ਦੀ ਮੌਤ (ਤਸਵੀਰਾਂ)

ਸਕੀਮ ਵਿੱਚ ਸ਼ਾਮਲ ਰਿਸ਼ਤੇਦਾਰਾਂ ਵਿੱਚ ਮਾਤਾ-ਪਿਤਾ, ਦਾਦਾ-ਦਾਦੀ ਅਤੇ ਉਨ੍ਹਾਂ ਦੇ ਬਾਲਗ ਭੈਣ-ਭਰਾ ਜਾਂ ਬਾਲਗ ਬੱਚੇ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰ ਸ਼ਾਮਲ ਹਨ ਜੋ ਯੂਕ੍ਰੇਨ ਤੋਂ ਭੱਜ ਗਏ ਹਨ।ਸੰਯੁਕਤ ਰਾਸ਼ਟਰ ਦੇ ਅਨੁਸਾਰ 24 ਫਰਵਰੀ ਨੂੰ ਰੂਸ ਦੁਆਰਾ ਦੇਸ਼ 'ਤੇ ਹਮਲਾ ਕਰਨ ਤੋਂ ਬਾਅਦ 2.8 ਮਿਲੀਅਨ ਤੋਂ ਵੱਧ ਲੋਕ ਯੂਕ੍ਰੇਨ ਤੋਂ ਭੱਜਣ ਲਈ ਮਜਬੂਰ ਹੋਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana