ਨਿਊਜ਼ੀਲੈਂਡ ''ਚ ਕੋਰੋਨਾਵਾਇਰਸ ਦਾ ਇਕ ਹੋਰ ਨਵਾਂ ਮਾਮਲਾ

06/18/2020 6:04:46 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਵੀਰਵਾਰ ਨੂੰ ਕੋਵਿਡ-19 ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ। ਜਿਸ ਦੇ ਬਾਅਦ ਦੇਸ਼ ਨੇ 24 ਦਿਨਾਂ ਵਿਚ ਪਹਿਲੀ ਵਾਰ ਇਸ ਹਫਤੇ ਦੇ ਸ਼ੁਰੂ ਵਿਚ ਇਨਫੈਕਸ਼ਨ ਦੇ 2 ਮਾਮਲੇ ਦਰਜ ਕੀਤੇ।

ਸਮਾਚਾਰ ਏਜੰਸੀ ਸ਼ਿਨਹੂਆ ਦੇ ਰਿਪੋਰਟ ਦੇ ਮੁਤਾਬਕ ਇਹ ਨਵਾਂ ਮਾਮਲਾ 60 ਦੇ ਦਹਾਕੇ ਦੇ ਇਕ ਵਿਅਕਤੀ ਦਾ ਸੀ ਜੋ 13 ਜੂਨ ਨੂੰ ਮੈਲਬੌਰਨ ਤੋਂ ਏਅਰ NZ 124 ਦੀ ਫਲਾਈਟ ਤੋਂ ਪਾਕਿਸਤਾਨ ਪਹੁੰਚਣ ਤੋਂ ਬਾਅਦ ਕੁਆਰੰਟੀਨ ਵਿਚ ਸੀ।ਵਿਅਕਤੀ ਵਿਚ 15 ਜੂਨ ਨੂੰ ਕੋਰੋਨਾ ਦੇ ਲੱਛਣ ਪਾਏ ਗਏ ਸਨ। ਡਾਇਰੈਕਟਰ ਜਨਰਲ ਆਫ ਹੈਲਥ ਐਸ਼ਲੇ ਬਲੂਮਫੀਲਡ ਨੇ ਮੀਡੀਆ ਨੂੰ ਦੱਸਿਆ ਕਿ ਏਅਰ NZ ਫਲਾਈਟ ਦੇ ਬਾਕੀ ਸਾਰੇ ਯਾਤਰੀਆਂ ਨਾਲ ਸੰਪਰਕ ਕੀਤਾ ਜਾਵੇਗਾ।

ਬਲੂਮਫੀਲਡ ਨੇ ਕਿਹਾ,"ਇਹ ਸਰਹੱਦ 'ਤੇ ਇਕ ਸਧਾਰਨ ਮਾਮਲਾ ਹੈ, ਸਾਨੂੰ ਸਰਹੱਦ 'ਤੇ ਅਜਿਹੇ ਮਾਮਲੇ ਮਿਲਦੇ ਰਹਿਣਗੇ। ਸਾਡੇ ਤੱਟਾਂ 'ਤੇ ਹਾਲੇ ਵੀ ਮਹਾਮਾਰੀ ਫੈਲੀ ਹੋਈ ਹੈ ਅਤੇ ਵਿਸ਼ਵ ਭਰ ਵਿਚ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।'' ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਕੁੱਲ ਮਾਮਲੇ 1,507 ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 22 ਹੈ।

ਮੰਗਲਵਾਰ ਨੂੰ ਰਿਪੋਰਟ ਕੀਤੇ ਗਏ ਦੋ ਕੋਵਿਡ-19 ਮਾਮਲਿਆਂ ਬਾਰੇ, ਜਿਨ੍ਹਾਂ ਨੂੰ 14 ਦਿਨਾਂ ਤੋਂ ਪਹਿਲਾਂ ਕੁਆਰੰਟੀਨ ਤੋਂ ਰਿਹਾਅ ਕੀਤਾ ਗਿਆ ਸੀ, ਆਕਲੈਂਡ ਤੋਂ ਵੈਲਿੰਗਟਨ ਜਾ ਰਹੇ ਇਕ ਬੀਮਾਰ ਮਾਪਿਆਂ ਨੂੰ ਮਿਲਣ ਵਾਲੇ ਨਾਲ ਸਬੰਧਤ ਸਨ। ਬਲੂਮਫੀਲਡ ਨੇ ਕਿਹਾ ਕਿ ਯਾਤਰਾ ਲਈ ਜਿਹੜੀਆਂ ਦੋ ਕੰਪਨੀਆਂ ਨਾਲ ਸੰਪਰਕ ਕੀਤਾ ਸੀ ਉਹਨਾਂ ਦੋਵਾਂ ਮਰੀਜ਼ਾਂ ਦੇ 364 ਸੰਪਰਕਾਂ ਵਿਚੋਂ 90 ਫ਼ੀਸਦੀ ਨਾਲ ਸੰਪਰਕ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ

ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਨੇ ਬੁੱਧਵਾਰ ਨੂੰ ਕੋਵਿਡ-19 ਦੇ 2 ਮਾਮਲਿਆਂ ਦੇ ਉੱਭਰਨ ਨੂੰ "ਸਿਸਟਮ ਦੀ ਇਕ ਗੈਰ ਸਵੀਕਾਰਯੋਗ ਅਸਫਲਤਾ" ਦੱਸਿਆ, ਜਦੋਂ ਕਿ ਬਲੂਮਫੀਲਡ ਨੇ ਕਿਹਾ ਕਿ ਇਹ ਪ੍ਰਕਿਰਿਆ ਇਕ ਸਲਿਪ ਸੀ।


Vandana

Content Editor

Related News