ਜਾਣੋ ਨਿਊਜ਼ੀਲੈਂਡ ਨੂੰ ਕੋਰੋਨਾ ਮੁਕਤ ਕਰਾਉਣ ਵਾਲੀ ਪੀ.ਐੱਮ. ਦੀ ਸ਼ਖਸੀਅਤ ਦੀਆਂ ਕੁਝ ਖਾਸ ਗੱਲਾਂ

06/09/2020 7:00:41 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜੋ ਕੋਰੋਨਾਵਾਇਰਸ ਮੁਕਤ ਹੋ ਚੁੱਕਾ ਹੈ। ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਬਾਰੇ ਵਿਚ ਘੋਸ਼ਣਾ ਕੀਤੀ ਕਿ ਦੇਸ਼ ਵਿਚ ਹੁਣ ਸਾਰੀਆਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਮਾਰਚ 2019 ਵਿਚ ਕ੍ਰਾਈਸਟਚਰਚ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਤੋਂ ਇਹ ਪੀ.ਐੱਮ. ਜੈਸਿੰਡਾ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ। ਲੋਕ ਉਹਨਾਂ ਦੀ ਲੀਡਰਸ਼ਿਪ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ ਹਨ। ਦੁਨੀਆ ਵਿਚ ਉਹਨਾਂ ਦੀ ਮਿਸਾਲ ਦਿੱਤੀ ਜਾਣ ਲੱਗੀ ਹੈ। ਅੱਜ ਅਸੀਂ ਤੁਹਾਨੂੰ ਜੈਸਿੰਡਾ ਦੇ ਉਹਨਾਂ ਕੁਝ ਅਜਿਹੇ ਤੱਥਾਂ ਬਾਰੇ ਦੱਸ ਰਹੇ ਹਾਂ ਜਿਸ ਕਾਰਨ ਉਹਨਾਂ ਨੂੰ ਇਕ ਮਜ਼ਬੂਤ ਮਹਿਲਾ ਦਾ ਖਿਤਾਬ ਵੀ ਮਿਲਿਆ ਹੈ।

ਪਿਤਾ ਰਹਿ ਚੁੱਕੇ ਹਨ ਇਕ ਪੁਲਸ ਅਫਸਰ
ਪੀ.ਐੱਮ. ਜੈਸਿੰਡਾ ਨੇ ਸਾਲ 2017 ਵਿਚ ਨਿਊਜ਼ੀਲੈਡ ਦੀ ਕਮਾਂਡ ਸੰਭਾਲੀ ਸੀ। 26 ਜੁਲਾਈ, 1980 ਨੂੰ ਜੈਸਿੰਡਾ ਦਾ ਜਨਮ ਹੈਮਿਲਟਨ ਵਿਚ ਹੋਇਆ। ਉਹਨਾਂ ਦੇ ਪਿਤਾ ਰੌਸ ਅਰਡਰਨ ਇਕ ਪੁਲਸ ਅਫਸਰ ਸਨ ਅਤੇ ਇਸ ਲਈ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਹੋਈ। ਉਹਨਾਂ ਦੀ ਮਾਂ ਲਾਰੇਲ ਅਰਡਰਨ ਸਕੂਲ ਵਿਚ ਕੇਟਰਿੰਗ ਸਹਾਇਕ ਦੇ ਤੌਰ 'ਤੇ ਕੰਮ ਕਰਦੀ ਸੀ। ਸਕੂਲ ਵਿਚ ਰਹਿੰਦੇ ਹੋਏ ਜੈਸਿੰਡਾ ਇਕ ਸਥਾਨਕ ਫਿਸ਼-ਐਂਡ ਚਿਪ-ਸ਼ਾਪ 'ਤੇ ਕੰਮ ਕਰਨ ਲੱਗੀ ਸੀ। ਸਾਲ 2001 ਵਿਚ ਉਹ ਵਾਈਕਾਟੋ ਯੂਨੀਵਰਸਿਟੀ ਤੋਂ ਗ੍ਰੈਜੁਏਟ ਹੋਈ। ਉਹਨਾਂ ਕੋਲ ਪੌਲੀਟਿਕਸ ਐਂਡ ਪਬਲਿਕ ਰਿਲੇਸ਼ੰਸ ਵਿਚ ਕਮਿਊਨੀਕੇਸ਼ਨ ਸਟੱਡੀਜ਼ ਦੀ ਡਿਗਰੀ ਹੈ। ਉਹਨਾਂ ਨੇ ਕੁਝ ਸਮੇਂ ਤੱਕ ਨਿਊਯਾਰਕ ਦੇ ਇਕ ਸੂਪ ਕਿਚਨ ਵੀ ਕੰਮ ਕੀਤਾ। ਇਸ ਦੇ ਬਾਅਦ ਉਹ ਮਜ਼ਦੂਰਾਂ ਲਈ ਚਲਾਈ ਜਾ ਰਹੀ ਮੁਹਿੰਮ ਨਾਲ ਜੁੜੀ।

17 ਸਾਲ ਦੀ ਉਮਰ 'ਚ ਰੱਖਿਆ ਰਾਜਨੀਤੀ 'ਚ ਕਦਮ
ਜੈਸਿੰਡਾ ਦੀ ਮਾਸੀ ਮੈਰੀ ਅਰਡਰਨ ਨੂੰ ਉਹਨਾਂ ਨੂੰ ਰਾਜਨੀਤੀ ਵਿਚ ਲਿਆਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਮੈਰੀ ਕਈ ਸਾਲਾਂ ਤੋਂ ਲੇਬਰ ਪਾਰਟੀ ਦੀ ਮੈਂਬਰ ਸੀ। ਉਹਨਾਂ ਨੇ ਜੈਸਿੰਡਾ ਨੂੰ ਉਸ ਸਮੇਂ ਪਾਰਟੀ ਵਿਚ ਸ਼ਾਮਲ ਕਰਵਾਇਆ ਜਦੋਂ ਉਹਨਾਂ ਨੂੰ ਸਾਂਸਦ ਲਈ ਚੋਣ ਪ੍ਰਚਾਰ ਵਿਚ ਉਹਨਾਂ ਦੀ ਮਦਦ ਚਾਹੀਦੀ ਸੀ। ਮੈਰੀ ਸਾਲ 1999 ਵਿਚ ਨਿਊ ਪਲੇਮਾਊਥ ਤੋਂ ਸਾਂਸਦ ਹੈਰੀ ਡਿਊਨਹੋਵੋਨ ਲਈ ਪ੍ਰਚਾਰ ਕਰ ਰਹੀ ਸੀ। 17 ਸਾਲ ਦੀ ਉਮਰ ਵਿਚ ਲੇਬਰ ਪਾਰਟੀ ਵਿਚ ਸ਼ਾਮਲ ਹੋਣ ਵਾਲੀ ਜੈਸਿੰਡਾ ਜਲਦੀ ਹੀ ਪਾਰਟੀ ਦੀ ਨੌਜਵਾਨ ਵਿੰਗ ਵਿਚ ਸੀਨੀਅਰ ਨੇਤਾ ਬਣ ਗਈ। ਜੈਸਿੰਡਾ ਨੇ ਖੋਜੀ ਦੇ ਤੌਰ 'ਤੇ ਕੰਮ ਕੀਤਾ। ਜੈਸਿੰਡਾ ਨੇ ਨਿਊਜ਼ੀਲੈਂਡ ਦੀ ਸਾਬਕਾ ਪੀ.ਐੱਮ. ਰਹੀ ਹੇਲਨ ਕਲਾਰਕ ਅਤੇ ਆਕਲੈਂਡ ਦੇ ਮੇਅਰ ਰਹੇ ਫਿਲ ਗਾਫ ਦੇ ਨਾਲ ਬਤੌਰ ਖੋਜੀ ਕੰਮ ਕੀਤਾ।

ਸਾਬਕਾ ਬ੍ਰਿਟਿਸ਼ ਪੀ.ਐੱਮ. ਨਾਲ ਕੀਤਾ ਕੰਮ
ਜੈਸਿੰਡਾ ਨਿਊਯਾਰਕ ਦੇ ਬਾਅਦ ਲੰਡਨ ਚਲੀ ਗਈ ਅਤੇ ਇੱਥੇ ਉਹ 80 ਲੋਕਾਂ ਵਾਲੀ ਇਕ ਈਕਾਈ ਵਿਚ ਬਤੌਰ ਸੀਨੀਅਰ ਪਾਲਿਸੀ ਸਲਾਹਕਾਰ ਦੇ ਤੌਰ 'ਤੇ ਸ਼ਾਮਲ ਹੋ ਗਈ। ਇਹ ਯੂਨਿਟ ਸਾਬਕਾ ਬ੍ਰਿਟਿਸ਼ ਪੀ.ਐੱਮ. ਟੋਨੀ ਬਲੇਅਰ ਦੇ ਲਈ ਕੰਮ ਕਰਦੀ ਸੀ। ਭਾਵੇਂਕਿ ਉਹਨਾਂ ਨੇ ਕਦੇ ਵੀ ਬਲੇਅਰ ਨਾਲ ਮੁਲਾਕਾਤ ਨਹੀਂ ਕੀਤੀ ਪਰ ਸਾਲ 2011 ਵਿਚ ਉਹਨਾਂ ਨੇ ਈਰਾਕ ਵਿਚ ਬ੍ਰਿਟਿਸ਼ ਫੌਜਾਂ ਦੇ ਦਾਖਲ ਹੋਣ ਤੋਂ ਪਹਿਲਾਂ ਸਾਬਕਾ ਪੀ.ਐੱਮ. ਤੋਂ ਸਵਾਲ ਪੁੱਛ ਕੇ ਉਹਨਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਸੀ। ਸਾਲ 2008 ਦੀ ਸ਼ੁਰੂਆਤ ਵਿਚ ਜੈਸਿੰਡਾ ਨੂੰ ਇੰਟਰਨੈਸ਼ਨਲ ਯੂਨੀਅਨ ਆਫ ਸੋਸ਼ਲਿਸਟ ਯੂਥ ਦੀ ਪ੍ਰਧਾਨ ਚੁਣਿਆ ਗਿਆ। ਇਸ ਦੌਰਾਨ ਉਹਨਾਂ ਨੇ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਜਿਹਨਾਂ ਵਿਚ ਇਜ਼ਰਾਈਲ, ਅਲਜੀਰੀਆ ਅਤੇ ਚੀਨ ਸ਼ਾਮਲ ਹਨ।

ਪੇਸ਼ੇ ਤੋਂ ਇਕ ਪੱਤਰਕਾਰ
ਜੂਨ 2018 ਵਿਚ ਪੇਸ਼ੇ ਤੋਂ ਪੱਤਰਕਾਰ ਰਹੀ ਜੈਸਿੰਡਾ ਪਾਕਿਸਤਾਨ ਦੀ ਪਹਿਲੀ ਮਹਿਲਾ ਪੀ.ਐੱਮ. ਬੇਨਜ਼ੀਰ ਭੁੱਟੋ ਦੇ ਬਾਅਦ ਦੂਜੀ ਅਜਿਹੀ ਮਹਿਲਾ ਪੀ.ਐੱਮ. ਬਣੀ ਜਿਹਨਾਂ ਨੇ ਦਫਤਰ ਵਿਚ ਰਹਿੰਦੇ ਹੋਏ ਬੱਚੇ ਨੂੰ ਜਨਮ ਦਿੱਤਾ। ਜੈਸਿੰਡਾ ਅਤੇ ਉਹਨਾਂ ਦੇ ਪਾਰਟਨਰ ਕਲਾਰਕ ਗੇਫੋਰਡ ਇਕ ਬੇਟੀ ਨੇਵ ਟੇ ਆਰੋਹਾ ਦੇ ਮਾਤਾ-ਪਿਤਾ ਹਨ। ਜੈਸਿੰਡਾ ਨੇ 19 ਅਕਤੂਬਰ 2017 ਨੂੰ ਪੀ.ਐੱਮ. ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ 6 ਦਿਨ ਪਹਿਲਾਂ ਮਤਲਬ 13 ਅਕਤੂਬਰ ਨੂੰ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਉਹ ਗਰਭਵਤੀ ਹਨ।

5 ਸਾਲ ਤੋਂ ਲਿਵ ਇਨ ਰਿਲੇਸ਼ਨਸ਼ਿਪ 'ਚ
ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਅਰਡਰਨ ਅਤੇ ਉਹਨਾਂ ਦੇ ਬੁਆਏਫ੍ਰੈਡ ਗੇਫੋਰਡ ਦਾ ਹਾਲੇ ਵਿਆਹ ਨਹੀਂ ਹੋਇਆ ਹੈ। ਮਈ 2014 ਵਿਚ ਜੈਸਿੰਡਾ ਨੇ ਇਹ ਦੱਸਿਆ ਸੀ ਕਿ ਗੇਫੋਰਡ ਨੇ ਈਸਟਰ ਦੇ ਮੌਕੇ 'ਤੇ ਉਹਨਾਂ ਨੂੰ ਮੁੰਦਰੀ ਦੇ ਕੇ ਪ੍ਰਪੋਜ਼ ਕੀਤਾ। ਜੈਸਿੰਡਾ ਦੇ ਮੰਗੇਤਰ ਇਕ ਟੀਵੀ ਪ੍ਰੈਜੈਂਟਰ ਹਨ। ਫਿਲਹਾਲ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਹਨ। ਦੋਵੇਂ ਉਦੋਂ ਰਿਲੇਸ਼ਨਸ਼ਿਪ ਵਿਚ ਆਏ ਸਨ ਜਦੋਂ ਗੇਫਾਰਡ ਨੇ ਜੈਸਿੰਡਾ ਨੇ ਆਕਲੈਂਡ ਦੇ ਮਾਊਂਟ ਐਲਬਰਟ ਵਿਚ ਕਿਸੇ ਮੁੱਦੇ 'ਤੇ ਉਹਨਾਂ ਨਾਲ ਸੰਪਰਕ ਕੀਤਾ ਸੀ।

Vandana

This news is Content Editor Vandana