ਨਿਊਜ਼ੀਲੈਂਡ ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਵਾਧੂ ਫੰਡ ਨਿਰਧਾਰਤ

12/18/2020 5:40:00 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਨੇ ਸਿਹਤ ਪ੍ਰਣਾਲੀ ਦੇ ਕੋਰੋਨਾਵਾਇਰਸ ਪ੍ਰਤੀਕ੍ਰਿਆ ਲਈ ਸਮਰਥਨ ਦੇਣ ਅਤੇ ਜੂਨ 2022 ਤੱਕ ਇਕਾਂਤਵਾਸ ਸਹੂਲਤਾਂ ਨੂੰ ਬਰਕਰਾਰ ਰੱਖਣ ਲਈ ਵਾਧੂ ਫੰਡਾਂ ਨੂੰ ਨਿਰਧਾਰਤ ਕਰ ਵੱਖ ਕਰ ਦਿੱਤਾ ਹੈ। ਕੋਵਿਡ-19 ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਏਜੰਸੀ ਨੇ ਹਿਪਕਿਨਜ਼ ਦੇ ਹਵਾਲੇ ਤੋਂ ਕਿਹਾ,“ਅਸੀਂ ਕੋਵਿਡ-19 ਨੂੰ ਬਾਹਰ ਰੱਖਣ ਅਤੇ ਇਸ ਦੇ ਲਈ ਤਿਆਰੀ ਕਰਨ ਸੰਬੰਧੀ ਆਪਣੇ ਦ੍ਰਿਸ਼ਟੀਕੌਣ ਨੂੰ ਸਥਿਰ ਬਣਾਈ ਰੱਖਣ ਲਈ ਵਚਨਬੱਧ ਹਾਂ ਅਤੇ ਲੋੜ ਪੈਣ 'ਤੇ ਹੋਰ 18 ਮਹੀਨਿਆਂ ਲਈ ਇਸ ਲਈ ਫੰਡ ਮੁਹੱਈਆ ਕਰਵਾਏ ਗਏ ਹਨ।”

ਕੈਬਨਿਟ ਦੁਆਰਾ ਸਹਿਮਤੀ ਦਿੱਤੀ ਗਈ ਫੰਡਿੰਗ ਜੂਨ 2022 ਤੱਕ ਕੋਵਿਡ-19 ਸੰਬੰਧੀ ਸਿਹਤ ਗਤੀਵਿਧੀਆਂ ਦੀ ਇੱਕ ਲੜੀ ਲਈ ਭੁਗਤਾਨ ਕਰੇਗੀ, ਜਿਸ ਵਿਚ ਇੱਕ ਦਿਨ ਵਿਚ 7,000 ਪਰੀਖਣ, ਸੰਪਰਕ ਟਰੇਸਿੰਗ, ਪੀ.ਪੀ.ਈ. (personal protective equipment)) ਦੀ ਸਪਲਾਈ ਅਤੇ ਹੋਰ ਲੋਕਾਂ ਦੀ ਸਹਾਇਤਾ ਦੇ ਨਾਲ ਤਕਨਾਲੋਜੀ ਦਾ ਸਮਰਥਨ ਕਰਨਾ ਸ਼ਾਮਲ ਹੈ।ਹਿਪਕਿਨਜ਼ ਨੇ ਕਿਹਾ ਕਿ ਸਰਕਾਰ ਹੁਣ ਬਹੁਤ ਸੁਧਰੀ ਹੋਈ ਟੈਸਟਿੰਗ, ਸੰਪਰਕ ਟਰੇਸਿੰਗ ਅਤੇ ਸਰਹੱਦ ਕੰਟਰੋਲ ਦੇ ਨਾਲ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨ ਦੀ ਸਥਿਤੀ ਵਿਚ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਹਵਾਈ ਜਹਾਜ ਚਾਲਕਾਂ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ

ਉਹਨਾਂ ਨੇ ਕਿਹਾ,“ਨਿਊਜ਼ੀਲੈਂਡ ਵਾਸੀਆਂ ਨੂੰ ਸੁਰੱਖਿਅਤ ਰੱਖਣਾ, ਸਾਡੇ ਇਤਿਹਾਸ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਨੂੰ ਲਾਗੂ ਕਰਨਾ, ਆਪਣੀ ਅਰਥਵਿਵਸਥਾ ਨੂੰ ਹੋਰ ਜ਼ਿਆਦਾ ਵਧਾਉਣਾ ਸਾਡਾ ਉਦੇਸ਼ ਹੈ।”ਇਸ ਦੌਰਾਨ, ਹੋਰ ਛੋਟੇ ਕਾਰੋਬਾਰੀ ਮਹਾਮਾਰੀ ਦੇ ਆਰਥਿਕ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਸਰਕਾਰੀ ਨਕਦ ਪ੍ਰਵਾਹ ਯੋਜਨਾ ਦੇ ਮੁਤਾਬਕ ਸ਼ੁੱਕਰਵਾਰ ਨੂੰ ਐਲਾਨੀਆਂ ਤਬਦੀਲੀਆਂ ਦੇ ਤਹਿਤ ਵਿਆਜ਼ ਮੁਕਤ ਕਰਜ਼ੇ ਲੈਣ ਦੇ ਯੋਗ ਹੋਣਗੇ। ਮਾਲ ਮੰਤਰੀ ਡੇਵਿਡ ਪਾਰਕਰ ਨੇ ਕਿਹਾ ਕਿ ਸਰਕਾਰ ਦੀ ਇਕ ਮੁੱਖ ਆਰਥਿਕ ਤਰਜੀਹ ਛੋਟੇ ਕਾਰੋਬਾਰਾਂ ਕੈਸ਼ਫਲੋ ਲੋਨ ਸਕੀਮ ਨੂੰ ਤਿੰਨ ਸਾਲਾਂ ਤੱਕ ਵਧਾਉਣਾ ਅਤੇ ਵਿਆਜ਼ ਮੁਕਤ ਮਿਆਦ ਨੂੰ ਦੋ ਸਾਲਾਂ ਤੱਕ ਵਧਾਉਣਾ ਹੈ।ਇੱਥੇ ਦੱਸ ਦਈਏ ਕਿ ਸ਼ੁੱਕਰਵਾਰ ਤੱਕ, ਨਿਊਜ਼ੀਲੈਂਡ ਵਿਚ ਕੁੱਲ ਕੋਰੋਨਾਵਾਇਰਸ ਕੇਸ ਅਤੇ ਮੌਤਾਂ ਦੀ ਸੰਖਿਆ ਕ੍ਰਮਵਾਰ 2,110 ਅਤੇ 25 ਸੀ।


Vandana

Content Editor

Related News