ਨਿਊਜ਼ੀਲੈਂਡ ''ਚ ਪ੍ਰੇਮਿਕਾ ਦਾ ਕਤਲ ਕਰਨ ''ਤੇ ਭਾਰਤੀ ਨੂੰ ਹੋਈ ਉਮਰ ਕੈਦ

02/16/2019 1:31:51 AM

ਆਕਲੈਂਡ— 12 ਨਵੰਬਰ 2017 ਨੂੰ ਮੈਨੁਰੇਵਾ ਸ਼ਹਿਰ 'ਚ ਮੈਨ ਰੋਡ 'ਤੇ ਜਿਸ 24 ਸਾਲਾਂ ਔਰਤ ਅਰਿਸ਼ਮਾ ਸਿੰਘ ਨੂੰ ਉਸ ਦੇ ਹੀ ਸਾਬਕਾ ਪ੍ਰੇਮੀ ਰੋਹਿਤ ਸਿੰਘ (42) ਨੇ ਕਤਲ ਕਰ ਕੇ ਮਾਰ ਕਰ ਸੀ। ਉਸ ਨੂੰ ਅੱਜ ਹਾਈਕੋਰਟ ਆਕਲੈਂਡ ਵਲੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਘੱਟੋ-ਘੱਟ ਹੁਣ ਉਹ 19 ਸਾਲ ਜ਼ੇਲ 'ਚ ਹੀ ਰਹੇਗਾ। ਕਤਲ ਵੇਲੇ ਉਸ ਔਰਤ ਦੇ ਮਾਤਾ-ਪਿਤਾ ਇਕ ਪਾਰਟੀ ਤੇ ਗਏ ਹੋਏ ਸਨ ਅਤੇ ਉਸ ਨੂੰ ਅਜਿਹਾ ਲੱਗਿਆ ਸੀ ਪਰ ਉਨ੍ਹਾਂ ਦੇ ਘਰ ਆਉਣ ਤੋਂ ਪਹਿਲਾਂ ਹੀ ਉਸ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਇਸ਼ ਕੇਸ 'ਤੇ ਬਹਿਸ ਚੱਲਣ ਤੋਂ ਬਾਅਦ ਇਕ ਮਹੀਨੇ ਬਾਅਦ ਅੱਜ ਫੈਸਲਾ ਆਇਆ ਹੈ। ਜਿਸ 'ਤੇ ਰੋਹਿਤ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ । ਦੱਸਦਈਏ ਕਿ ਮਰਨ ਵਾਲੀ ਔਰਤ ਦੀ ਇਕ 3 ਸਾਲ ਦੀ ਲੜਕੀ ਵੀ ਹੈ।