ਨਿਊਜ਼ੀਲੈਂਡ ਹਮਲਾ : ਲਾਈਵ ਵੀਡੀਓ ਸਟ੍ਰੀਮਿੰਗ ਨਿਯਮਾਂ ਨੂੰ ਸਖ਼ਤ ਬਣਾ ਰਿਹੈ ਫੇਸਬੁੱਕ

03/30/2019 5:22:06 PM

ਸਾਨ ਫ੍ਰਾਂਸਿਸਕੋ (ਏ.ਐਫ.ਪੀ.)- ਫੇਸਬੁੱਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨਿਊਜ਼ੀਲੈਂਡ ਵਿਚ ਮਸਜਿਦਾਂ 'ਤੇ ਹੋਏ ਹਮਲੇ ਦੀ ਲਾਈਵ ਫੁਟੇਜ ਲਈ ਸਟ੍ਰੀਮਿੰਗ ਸੇਵਾ ਦਾ ਇਸਤੇਮਾਲ ਕੀਤੇ ਜਾਣ ਦੇ ਮੱਦੇਨਜ਼ਰ ਇਸ ਸੇਵਾ ਦੇ ਨਿਯਮਾਂ ਨੂੰ ਸਖ਼ਤ ਬਣਾ ਰਿਹਾ ਹੈ। ਇਕ ਗੋਰੇ ਹਮਲਾਵਰ ਨੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ 'ਤੇ ਹਮਲਾ ਕੀਤਾ ਸੀ ਜਿਸ ਵਿਚ 50 ਲੋਕਾਂ ਦੀ ਮੌਤ ਹੋ ਗਈ। ਚੀਫ ਆਪਰੇਟਿੰਗ ਅਧਿਕਾਰੀ ਸ਼ੇਰਿਲ ਸੈਂਡਬਰਗ ਨੇ ਇਕ ਆਨਲਾਈਨ ਪੋਸਟ ਵਿਚ ਕਿਹਾ ਕਿ ਕਈ ਲੋਕਾਂ ਨੇ ਸਹੀ ਸਵਾਲ ਚੁੱਕਿਆ ਕਿ ਫੇਸਬੁੱਕ ਵਰਗੇ ਆਨਲਾਈਨ ਪਲੇਟਫਾਰਮ ਦੀ ਵਰਤੋਂ ਹਮਲੇ ਦੀ ਭਿਆਨਕ ਵੀਡੀਓ ਦਾ ਪ੍ਰਸਾਰ ਕਰਨ ਵਿਚ ਕਿਵੇਂ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅਸੀਂ ਤਿੰਨ ਕਦਮ ਚੁੱਕ ਰਹੇ ਹਾਂ। ਫੇਸਬੁੱਕ ਲਾਈਵ ਇਸਤੇਮਾਲ ਕਰਨ ਦੇ ਨਿਯਮਾਂ ਨੂੰ ਸਖ਼ਤ ਬਣਾ ਰਹੇ ਹਾਂ। ਸਾਡੇ ਪਲੇਟਫਾਰਮ 'ਤੇ ਨਫਰਤ ਫੈਲਾਉਣ ਤੋਂ ਰੋਕਣ ਲਈ ਹੋਰ ਕਦਮ ਚੁੱਕ ਰਹੇ ਹਨ ਅਤੇ ਨਿਊਜ਼ੀਲੈਂਡ ਭਾਈਚਾਰੇ ਦੀ ਹਮਾਇਤ ਕਰ ਰਹੇ ਹਾਂ। ਸੈਂਡਬਰਗ ਮੁਤਾਬਕ ਫੇਸਬੁੱਕ ਆਪਣੇ ਲਾਈਵਸਟ੍ਰੀਮਿੰਗ ਦੇ ਮਾਨਦੰਡਾਂ ਦੀ ਪਹਿਲਾਂ ਉਲੰਘਣਾ ਕਰ ਚੁੱਕੇ ਲੋਕਾਂ ਨੂੰ ਇਸ ਸੇਵਾ ਦੇ ਇਸਤੇਮਾਲ ਤੋਂ ਰੋਕਣ 'ਤੇ ਵਿਚਾਰ ਕਰ ਰਿਹਾ ਹੈ। ਸੋਸ਼ਲ ਨੈਟਵਰਕ ਅਜਿਹੇ ਸਾਫਟਵੇਅਰ ਵਿਚ ਵੀ ਨਿਵੇਸ਼ ਕਰ ਰਿਹਾ ਹੈ ਜੋ ਹਿੰਸਕ ਵੀਡੀਓ ਜਾਂ ਤਸਵੀਰਾਂ ਦੇ ਸੰਪਾਦਿਤ ਸੈਸ਼ਨ ਨੂੰ ਸਾਂਝਾ ਕਰਨ ਜਾਂ ਰੀ-ਪੋਸਟ ਕਰਨ ਤੋਂ ਰੋਕਣ ਲਈ ਤੁਰੰਤ ਉਨ੍ਹਾਂ ਦੀ ਪਛਾਣ ਕਰ ਸਕਣ।

Sunny Mehra

This news is Content Editor Sunny Mehra