ਦੁਨੀਆ ''ਚ ਪਹਿਲੀ ਵਾਰ ਬਿਨਾਂ ਤਾਰਾਂ ਦੇ ਹੋਵੇਗੀ ਬਿਜਲੀ ਸਪਲਾਈ, ਨਿਊਜ਼ੀਲੈਂਡ ''ਚ ਜਲਦ ਟ੍ਰਾਇਲ ਸ਼ੁਰੂ

04/02/2021 5:27:44 PM

ਵੈਲਿੰਗਟਨ (ਬਿਊਰੋ): ਬਿਜਲੀ ਦੀਆਂ ਉਲਝੀਆਂ ਤਾਰਾਂ ਨਾਲ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਜੇਕਰ ਅਜਿਹਾ ਸੰਭਵ ਹੋ ਸਕਦਾ ਕਿ ਇਹਨਾਂ ਬੇਤਰਤੀਬ ਢੰਗ ਨਾਲ ਉਲਝੀਆਂ ਬਿਜਲੀ ਦੀਆਂ ਤਾਰਾਂ ਗਾਇਬ ਹੋ ਜਾਣ ਦੇ ਬਾਵਜੂਦ ਸਾਡੇ ਘਰਾਂ ਵਿਚ ਬਿਜਲੀ ਦੀ ਸਪਲਾਈ ਚਾਲੂ ਰਹੇ ਤਾਂ ਕਿੰਨੇ ਹਾਦਸਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ।ਅਸਲ ਵਿਚ ਨਿਊਜ਼ੀਲੈਂਡ ਦੀ ਸਰਕਾਰ ਐਮਰੋਡ ਨਾਮ ਦੇ ਸਟਾਰਟਅੱਪ ਨਾਲ ਮਿਲ ਕੇ ਇਸ ਪ੍ਰਾਜੈਕਟ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਜੇਕਰ ਇਹ ਪਾਰਟਨਰਸ਼ਿਪ ਕੰਮ ਕਰਦੀ ਹੈ ਤਾਂ ਇਸ ਨਾਲ ਬਿਨਾਂ ਤਾਰ ਤੋਂ ਬਿਜਲੀ ਸਪਲਾਈ ਕਰਨ ਦਾ ਸੁਪਨਾ ਸੱਚ ਹੋ ਸਕਦਾ ਹੈ।

ਇਸੇ ਸਾਲ ਸ਼ੁਰੂ ਹੋਵੇਗਾ ਟ੍ਰਾਇਲ
ਬਿਨਾਂ ਤਾਰ ਦੇ ਬਿਜਲੀ ਦੀ ਸਪਲਾਈ ਕਿਸੇ ਵਿਗਿਆਨਕ ਕਲਪਨਾ ਦੀ ਤਰ੍ਹਾਂ ਲੱਗਦੀ ਹੈ ਪਰ ਇਸ ਤਕਨਾਲੋਜੀ ਨੂੰ ਪਹਿਲਾਂ ਤੋਂ ਹੀ ਵਿਕਸਿਤ ਕੀਤਾ ਜਾ ਚੁੱਕਾ ਹੈ। ਹੁਣ ਇਸ ਦੀ ਮਹੱਤਤਾ ਨੂੰ ਲੈ ਕੇ ਕੇਸ ਸਟੱਡੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਆਪਣੇ ਪਹਿਲੇ ਪਾਇਲਟ ਪ੍ਰੋਗਰਾਮ ਵਿਚ ਨਿਊਜ਼ੀਲੈਂਡ ਦੀ ਦੂਜੀ ਸਭ ਤੋਂ ਵੱਡੀ ਬਿਜਲੀ ਵੰਡਣ ਵਾਲੀ ਕੰਪਨੀ ਪਾਵਰਕੋ ਇਸੇ ਸਾਲ ਸਟਾਰਟਅੱਪ ਕੰਪਨੀ ਐਮਰੋਡ ਦੀ ਤਕਨੀਕ ਦਾ ਪਰੀਖਣ ਸ਼ੁਰੂ ਕਰੇਗੀ।

ਇੰਝ ਪਹੁੰਚੇਗੀ ਬਿਜਲੀ
ਇਹਨਾਂ ਦੋਹਾਂ ਕੰਪਨੀਆਂ ਨੇ ਇਸ ਟੈਸਟ ਲਈ 130 ਫੁੱਟ ਦੇ ਇਕ ਪ੍ਰੋਟੋਟਾਈਪ ਵਾਇਰਲੈੱਸ ਐਨਰਜੀ ਇੰਫ੍ਰਾਸਟਰੱਕਚਰ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਇਸ ਨੂੰ ਸੰਭਵ ਬਣਾਉਣ ਲਈ ਐਮਰੋਡ ਨੇ ਰੇਕਟੀਫਾਈਡ ਐਂਟੀਨਾ ਵਿਕਸਿਤ ਕੀਤਾ ਹੈ। ਇਸ ਨੂੰ ਰੈਕਟਿਨਾ ਦਾ ਨਾਮ ਦਿੱਤਾ ਗਿਆ ਹੈ। ਇਸ ਐਂਟੀਨਾ ਦੇ ਜ਼ਰੀਏ ਟ੍ਰਾਂਸਮੀਟਰ ਐਂਟੀਨਾ ਤੋਂ ਭੇਜੀ ਜਾ ਰਹੀ ਬਿਜਲੀ ਦੇ ਮਾਈਕ੍ਰੋਵੇਵ ਨੂੰ ਫੜਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਤਕਨੀਕ ਨਿਊਜ਼ੀਲੈਂਡ ਦੇ ਪਹਾੜੀ ਇਲਾਕਿਆਂ ਲਈ ਵਰਦਾਨ ਸਾਬਤ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਨੇ ਯਾਤਰਾ ਪਾਬੰਦੀ ਵਾਲੀ ਸੂਚੀ 'ਚ 4 ਹੋਰ ਦੇਸ਼ ਕੀਤੇ ਸ਼ਾਮਲ

ਐਮਰੋਡ ਸੰਸਥਾਪਕ ਨੇ ਦੱਸੀ ਇਹ ਗੱਲ
ਐਮਰੋਡ ਦੇ ਸੰਸਥਾਪਕ ਗ੍ਰੇਗ ਕੁਸ਼ਨਿਰ ਨੇ ਦੱਸਿਆ ਕਿ ਅਸੀਂ ਲੰਬੀ ਦੂਰੀ ਦੀ ਵਾਇਰਲੈੱਸ ਪਾਵਰ ਟ੍ਰਾਂਸਮਿਸ਼ਨ ਲਈ ਇਕ ਤਕਨੀਕ ਵਿਕਸਿਤ ਕਰ ਚੁੱਕੇ ਹਾਂ। ਇਹ ਤਕਨੀਕ ਆਪਣੇ ਆਪ ਵਿਚ ਕਾਫੀ ਸਮੇਂ ਤੋਂ ਹੈ। ਇਹ ਊਰਜਾ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਨਾਲ ਭਵਿੱਖ ਵੀ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਾਇਰਲੈੱਸ ਬਿਜਲੀ ਸਪਲਾਈ ਦੀ ਪਹਿਲੀ ਕਲਪਨਾ ਮਸ਼ਹੂਰ ਵਿਗਿਆਨੀ ਨਿਕੋਲ ਟੇਸਲਾ ਨੇ ਸਭ ਤੋਂ ਪਹਿਲਾਂ ਦਿੱਤੀ ਸੀ।

1890 ਦੇ ਦਹਾਕੇ ਵਿਚ ਸਭ ਤੋਂ ਪਹਿਲਾਂ ਟੇਸਲਾ ਨੇ ਹੀ ਬਿਨਾਂ ਤਾਰ ਦੇ ਪਾਵਰ ਸਪਲਾਈ ਦੀ ਕਲਪਨਾ ਕੀਤੀ ਸੀ। ਇਸ ਲਈ ਉਹਨਾਂ ਨੇ ਟੇਸਲਾ ਕਾਇਲ ਨਾਮ ਦੀ ਇਕ ਟਰਾਂਸਫਾਰਮਰ ਸਰਕਿਟ 'ਤੇ ਵੀ ਕੰਮ ਕੀਤਾ ਸੀ ਜੋ ਬਿਜਲੀ ਨੂੰ ਪੈਦਾ ਕਰਦਾ ਸੀ ਪਰ ਉਹ ਇਹ ਸਾਬਤ ਨਹੀਂ ਕਰ ਸਕੇ ਸੀ ਕਿ ਉਹ ਲੰਬੀ ਦੂਰੀ 'ਤੇ ਬਿਜਲੀ ਦੇ ਇਕ ਬੀਮ ਨੂੰ ਕੰਟਰੋਲ ਕਰ ਸਕਦਾ ਹੈ। ਹੁਣ ਇਸ ਸਟਾਰਟਅੱਪ ਕੰਪਨੀ ਦਾ ਕਹਿਣਾ ਹੈ ਕਿ ਟੇਸਲਾ ਨੇ ਜਿਹੜੇ ਸੁਪਨੇ ਨੂੰ ਦੇਖਿਆ ਸੀ ਅਸੀਂ ਉਸ ਨੂੰ ਪੂਰਾ ਕਰਨ ਜਾ ਰਹੇ ਹਾਂ।


Vandana

Content Editor

Related News