ਨਿਊਜ਼ੀਲੈਂਡ ''ਚ ਪੁਲਸ ਅਧਿਕਾਰੀਆਂ ''ਤੇ ਗੋਲੀਬਾਰੀ, ਸ਼ੱਕੀ ਫਰਾਰ

06/19/2020 6:02:32 PM

 ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪੁਲਿਸ 'ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਹੈ। ਪੁਲਸ ਦਾ ਕਹਿਣਾ ਹੈ ਕਿ ਆਕਲੈਂਡ ਵਿਚ ਦੋ ਅਫਸਰਾਂ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਅਤੇ ਇਸ ਵਾਰਦਾਤ ਵਿਚ ਸ਼ਾਮਲ ਸ਼ੱਕੀ ਵਿਅਕਤੀ ਫਿਲਹਾਲ ਫਰਾਰ ਹੈ।

PunjabKesari

ਪੁਲਿਸ ਨੇ ਕਿਹਾ ਕਿ ਉਹ ਸ਼ੁੱਕਰਵਾਰ ਸਵੇਰੇ ਇੱਕ ਨਿਯਮਿਤ ਟ੍ਰੈਫਿਕ ਚੈਕਿੰਗ ਕਰ ਰਹੇ ਸਨ, ਜਦੋਂ ਇੱਕ ਵਿਅਕਤੀ ਨੇ ਭੱਜਣ ਤੋਂ ਪਹਿਲਾਂ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੱਡੀ ਵਿਚ ਸਵਾਰ ਸ਼ੱਕੀ ਵਿਅਕਤੀ ਨੇ ਇਕ ਹੋਰ ਪੈਦਲ ਯਾਤਰੀ ਨੂੰ ਟੱਕਰ ਮਾਰ ਗਈ, ਜੋ ਜ਼ਖਮੀ ਹੋ ਗਿਆ। ਘਟਨਾ ਦੇ ਬਾਅਦ ਇਲਾਕੇ ਦੇ ਸਕੂਲਾਂ ਦੀ ਤਾਲਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੇ ਸੜਕ 'ਤੇ ਘੇਰਾਬੰਦੀ ਕਰ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

PunjabKesari

ਗਵਾਹ ਈਲੇਨ ਟੇਨੀਲਾ ਨੇ ਨਿਊਂਜ਼ੀਲੈਂਡ ਹੇਰਾਲਡ ਨੂੰ ਦੱਸਿਆ ਜਦੋਂ ਉਹ ਗੋਲੀਬਾਰੀ ਦੀਆਂ ਆਵਾਜ਼ਾਂ ਸੁਣ ਰਹੀ ਸੀ ਤਾਂ ਉਹ ਘਰ ਵਿੱਚ ਸੀ। ਉਸ ਨੇ ਕਿਹਾ ਕਿ ਉਸ ਸਮੇਂ ਇੱਕ ਦੋਸਤ ਜੋ ਉਸ ਦੇ ਘਰ ਆ ਰਿਹਾ ਸੀ, ਉਸ ਨੇ ਇੱਕ ਅਧਿਕਾਰੀ ਨੂੰ ਜ਼ਖਮੀ ਹੋਣ ਦੇ ਬਾਅਦ ਜ਼ਮੀਨ ਉੱਤੇ ਤੜਫਦੇ ਵੇਖਦਿਆ।ਇੱਥੇ ਦੱਸ ਦਈਏ ਕਿ ਆਕਲੈਂਡ ਨਿਊਂਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸ ਦੀ ਆਬਾਦੀ ਲੱਗਭਗ 1.7 ਮਿਲੀਅਨ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਵੱਡਾ ਸਾਈਬਰ ਹਮਲਾ, ਪੀ.ਐੱਮ. ਮੌਰੀਸਨ ਨੇ ਕਹੀ ਇਹ ਗੱਲ

ਗੌਰਤਲਬ ਹੈ ਕਿ ਨਿਊਂਜ਼ੀਲੈਂਡ ਨੇ ਪਿਛਲੇ ਸਾਲ ਇਕ ਵੱਡੇ ਪੱਧਰ 'ਤੇ ਕੀਤੀ ਗਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਜਾਨਲੇਵਾ ਕਿਸਮ ਦੇ ਸੈਮੀਆਟੋਮੈਟਿਕ ਹਥਿਆਰਾਂ' ਤੇ ਪਾਬੰਦੀ ਲਗਾਉਣ ਲਈ ਨਵਾਂ ਬੰਦੂਕ ਕੰਟਰੋਲ ਕਾਨੂੰਨ ਬਣਾਇਆ ਸੀ, ਜਿਸ ਵਿਚ ਇਕ ਬੰਦੂਕਧਾਰੀ ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ 51 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।
 


Vandana

Content Editor

Related News