ਨਿਊਜ਼ੀਲੈਂਡ ''ਚ ਭੂਚਾਲ, 7 ਹਜ਼ਾਰ ਲੋਕਾਂ ਨੇ ਮਹਿਸੂਸ ਕੀਤੇ ਝੱਟਕੇ

07/15/2018 9:35:37 PM

ਕ੍ਰਾਇਸਚਰਚ — ਨਿਊਜ਼ੀਲੈਂਡ ਦੇ ਕ੍ਰਾਇਸਚਰਚ 'ਚ ਭੂਚਾਲ ਆਉਣ ਨਾਲ ਲੋਕਾਂ 'ਚ ਹਫੜਾ-ਦਫੜਾ ਮਚ ਗਈ। 4.0 ਤੀਬਰਤਾ ਵਾਲੇ ਇਸ ਭੂਚਾਨ ਨੂੰ 7 ਹਜ਼ਾਰ ਲੋਕਾਂ ਨੇ ਮਹਿਸੂਸ ਕੀਤਾ। ਇਕ ਰਿਪੋਰਟ ਮੁਤਾਬਕ ਇਸ ਭੂਚਾਲ ਦਾ ਕੇਂਦਰ ਕ੍ਰਾਇਸਚਰਚ ਤੋਂ 12 ਕਿ. ਮੀ. ਦੂਰ ਜ਼ਮੀਨ ਦੇ ਅੰਦਰ ਸੀ। ਸਥਾਨਕ ਸਮੇਂ ਮੁਤਾਬਕ ਭੂਚਾਲ ਸ਼ਨੀਵਾਰ ਰਾਤ 9:10 ਮਿੰਟ 'ਤੇ ਆਇਆ। 9 ਸਾਲ ਪਹਿਲਾਂ ਵੀ ਸਾਲ 2009 'ਚ ਇਥੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦੀ ਤੀਬਰਤਾ 7.8 ਦੱਸੀ ਗਈ ਸੀ।
ਜਾਣਕਾਰੀ ਮੁਤਾਬਕ ਇਸ ਭੂਚਾਲ ਨਾਲ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਜਦੋਂ ਭੂਚਾਲ ਆਇਆ ਤਾਂ ਲੋਕਾਂ ਨੂੰ ਇਸ ਦਾ ਅਨੁਭਵ ਚੰਗਾ ਲੱਗਾ। ਇਕ ਸਥਾਨਕ ਨਾਗਰਿਕ ਨੇ ਸੋਸ਼ਲ ਮੀਡੀਆ 'ਤੇ ਕੁਮੈਂਟ ਕੀਤਾ ਹੈ ਕਿ ਘਰ ਹਿੱਲ ਰਿਹਾ ਸੀ ਅਤੇ ਬੱਚੇ ਚੀਕ ਰਹੇ ਸਨ।