ਨਿਊਜ਼ੀਲੈਂਡ ''ਚ ਵਧੇ ਕੋਰੋਨਾ ਮਾਮਲੇ, 3 ਨਵੇਂ ਮਾਮਲੇ ਦਰਜ

07/19/2020 6:20:55 PM

ਵੈਲਿੰਗਟਨ (ਬਿਊਰੋ) ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਮਹਾਮਾਰੀ ਨੇ ਮੁੜ ਦਸਤਕ ਦਿੱਤੀ ਹੈ। ਇੱਥੇ ਰੋਜ਼ਾਨਾ ਕੋਰੋਨਾਵਾਇਰਸ ਸਬੰਧੀ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਭਾਵ ਐਤਵਾਰ ਨੂੰ ਦੇਸ਼ ਵਿਚ 3 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਇਸ ਦੀ ਸੂਚਨਾ ਦਿੱਤੀ ।ਇਹਨਾਂ ਵਿਚੋਂ 2 ਮਾਮਲੇ ਵਾਇਕਾਰੋ ਖੇਤਰ ਤੋਂ ਦਰਜ ਕੀਤੇ ਗਏ ਹਨ ਜਦਕਿ ਇਕ ਮਾਮਲਾ ਕ੍ਰਾਈਸਟਚਰਚ ਤੋਂ ਦਰਜ ਕੀਤਾ ਗਿਆ। 

ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਵਿਚ ਪਹਿਲਾ ਮਾਮਲਾ 14 ਜੁਲਾਈ ਨੂੰ ਦਰਜ ਕੀਤਾ ਗਿਆ ਸੀ। 30 ਸਾਲਾ ਸ਼ਖਸ ਫਲਾਈਟ ਜ਼ਰੀਏ ਦੋਹਾ ਤੋਂ ਨਿਊਜ਼ੀਲੈਂਡ ਆਇਆ ਸੀ। ਉੱਥੇ ਦੂਜਾ ਸ਼ਖਸ ਉਸੇ ਦਿਨ ਪਾਕਿਸਤਾਨ ਤੋਂ ਫਲਾਈਟ ਜ਼ਰੀਏ ਦੁਬਈ ਤੋਂ ਹੁੰਦੇ ਹੋਏ ਨਿਊਜ਼ੀਲੈਂਡ ਆਇਆ ਸੀ। ਦੋਹਾਂ ਵਿਅਕਤੀਆਂ ਦਾ ਨਿਊਜ਼ੀਲੈਂਡ ਪਹੁੰਚਣ 'ਤੇ ਕੋਰੋਨਾ ਟੈਸਟ ਕੀਤਾ ਗਿਆ ,ਜਿਸ ਵਿਚ ਉਹ ਪਾਜ਼ੇਟਿਵ ਪਾਏ ਗਏ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ : 130 ਦਿਨ ਹਸਪਤਾਲ 'ਚ ਰਹੀ ਬੀਬੀ, ਫਿਰ ਹੋਇਆ 'ਸਿਹਤ ਚਮਤਕਾਰ'

ਹਾਲੇ ਨਿਊਜ਼ੀਲੈਂਡ ਵਿਚ ਐਕਟਿਵ ਪੀੜਤਾਂ ਦੀ ਗਿਣਤੀ 25 ਤੱਕ ਪਹੁੰਚ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਦੇਸ਼ ਵਿਚ ਕੁੱਲ ਪੀੜਤਾਂ ਦਾ ਅੰਕੜਾ 1,203 ਤੱਕ ਪਹੁੰਚ ਗਈ ਹੈ ਜਦਕਿ 22 ਲੌਕਾਂ ਦੀ ਮੌਤ ਹੋਈ ਹੈ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਕਿਸੇ ਵੀ ਹਸਪਤਾਲ ਵਿਚ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆਹੈ। 79 ਦਿਨਾਂ ਦੇ ਬਾਅਦ ਇੱਥੇ ਅਣਪਛਾਤੇ ਸਰੋਤ ਤੋਂ ਆਖਰੀ ਮਾਮਲਾ ਦਰਜ ਕੀਤਾ ਗਿਆ ਸੀ। ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਵਿਚ 1,365 ਪਰੀਖਣ ਪੂਰੇ ਕੀਤੇ ਗਏ। ਕੁੱਲ ਪਰੀਖਣਾਂ ਦੀ ਗਿਣਤੀ 442,488 ਤੱਕ ਹੋ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੀਤੇ ਹਫਤੇ ਕੋਰੋਨਾਵਾਇਰਸ ਪ੍ਰਕੋਪ ਨਾਲ ਨਜਿੱਠਣ ਦੀ ਇਕ ਯੋਜਨਾ ਤਿਆਰ ਕੀਤੀ ਹੈ।

Vandana

This news is Content Editor Vandana