ਨਿਊਜ਼ੀਲੈਂਡ ''ਚ ਕੋਰੋਨਾਵਾਇਰਸ ਦੇ 4 ਨਵੇਂ ਮਾਮਲੇ ਦਰਜ

06/28/2020 11:14:03 AM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਕੋਵਿਡ-19 ਦੇ 4 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਨੇ ਜਾਰੀ ਕੀਤੇ ਅੰਕੜਿਆਂ ਵਿਚ ਦੱਸਿਆ ਕਿ ਸਾਰੇ 4 ਮਾਮਲਿਆਂ ਵਿਚ ਅਜਿਹੇ ਲੋਕ ਸ਼ਾਮਲ ਹਨ ਜੋ ਹਾਲ ਹੀ ਵਿਚ ਵਿਦੇਸ਼ ਤੋਂ ਪਰਤੇ ਸਨ। ਇਹਨਾਂ ਸਾਰਿਆਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਇਹਨਾਂ ਮਾਮਲਿਆਂ ਦੇ ਨਾਲ ਨਿਊਜ਼ੀਲੈਂਡ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ ਹੈ।ਇੱਥੇ ਕੁੱਲ ਪੀੜਤਾਂ ਦਾ ਅੰਕੜਾ 1,176 ਤੱਕ ਪਹੁੰਚ ਗਿਆ ਹੈ ਉੱਥੇ ਮਰਨ ਵਾਲਿਆਂ ਦੀ ਗਿਣਤੀ 22 ਹੈ। 

ਨਵੇਂ ਮਾਮਲਿਆਂ ਵਿਚੋਂ ਤਿੰਨ ਹੁਣ ਆਕਲੈਂਡ ਵਿਚ ਜੇਟ ਪਾਰਕ ਦੀ ਸਹੂਲਤ 'ਤੇ ਕੁਆਰੰਟੀਨ ਵਿਚ ਹਨ। ਚੌਥੇ ਦਾ ਆਕਲੈਂਡ ਸਿਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਭਾਈਚਾਰੇ ਵਿਚ ਕੋਈ ਮੌਜੂਦਾ ਕੇਸ ਨਹੀਂ ਹੈ।ਮੰਤਰਾਲੇ ਦੇ ਬਿਆਨ ਵਿਚ ਦੁਹਰਾਇਆ ਗਿਆ,“ਕਿਉਂਕਿ ਵਿਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਨਾਲ ਸਬੰਧਤ ਮਾਮਲੇ ਤੇਜ਼ੀ ਨਾਲ ਜਾਰੀ ਹਨ ਇਸ ਲਈ ਸਾਡੀ ਸਰਹੱਦ 'ਤੇ ਹਮੇਸ਼ਾ ਨਵੇਂ ਮਾਮਲੇ ਆਉਣ ਦੀ ਆਸ ਕੀਤੀ ਜਾਂਦੀ ਹੈ।'' ਸਿਹਤ ਮਾਮਲਿਆਂ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ,"ਜੇਕਰ ਇਹ ਮਾਮਲੇ ਵੱਧਦੇ ਹਨ ਤਾਂ 14 ਦਿਨਾਂ ਦੀ ਕੁਆਰੰਟੀਨ ਪ੍ਰਕਿਰਿਆ ਨੂੰ ਜਾਰੀ ਰੱਖਣਾ ਲਾਜ਼ਮੀ ਹੋ ਜਾਂਦਾ ਹੈ।''

ਪੜ੍ਹੋ ਇਹ ਅਹਿਮ ਖਬਰ- ਬੀਬੀ ਦੀਆਂ ਦੋ ਬੱਚੇਦਾਨੀਆਂ 'ਚ ਜੁੜਵਾਂ ਬੱਚੇ, 5 ਕਰੋੜ 'ਚੋਂ ਇਕ 'ਚ ਹੁੰਦੀ ਹੈ ਇਹ ਸਥਿਤੀ 

ਪਿਛਲੇ 24 ਘੰਟਿਆਂ ਦੌਰਾਨ ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਨੇ 5,321 ਟੈਸਟ ਪੂਰੇ ਕੀਤੇ, ਜਿਸ ਨਾਲ ਹੁਣ ਤੱਕ ਦੇ ਟੈਸਟਾਂ ਦੀ ਕੁੱਲ ਗਿਣਤੀ 392,756 ਹੋ ਗਈ ਹੈ। ਇਸ ਵਿਚ ਦੇਸ਼ ਭਰ ਵਿੱਚ ਪ੍ਰਬੰਧਿਤ ਆਈਸੋਲੇਸ਼ਨ ਸਹੂਲਤਾਂ ਦੀ ਪਰਖ ਅਤੇ ਕਮਿਊਨਿਟੀ-ਅਧਾਰਿਤ ਟੈਸਟਿੰਗ ਸ਼ਾਮਲ ਹੈ।


Vandana

Content Editor

Related News