ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਅਰਡਰਨ ਕਰੇਗੀ ਚੀਨ ਦਾ ਸੰਖੇਪ ਦੌਰਾ

03/25/2019 12:24:43 PM

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਹਫਤੇ ਚੀਨ ਦੀ ਯਾਤਰਾ 'ਤੇ ਜਾਵੇਗੀ। ਅਰਡਰਨ ਦਾ ਕਹਿਣਾ ਹੈ ਕਿ ਕ੍ਰਾਈਸਟਚਰਚ ਮਸਜਿਦ ਦੇ ਹਮਲੇ ਦੇ ਮੱਦੇਨਜ਼ਰ ਇਹ ਯਾਤਰਾ ਸੰਖੇਪ ਮਤਲਬ ਥੋੜ੍ਹੇ ਸਮੇਂ ਦੀ ਹੋਵੇਗੀ। ਅਰਡਰਨ ਨੇ ਕਿਹਾ ਕਿ ਉਹ ਐਤਵਾਰ ਨੂੰ ਚੀਨ ਦੀ ਯਾਤਰਾ 'ਤੇ ਜਾਵੇਗੀ ਅਤੇ ਫਿਰ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਕਾਰੋਬਾਰੀ ਹਿੱਸੇਦਾਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਹੋਰ ਨੇਤਾਵਾਂ ਨਾਲ ਸੋਮਵਾਰ ਨੂੰ ਪੂਰਾ ਦਿਨ ਬੈਠਕਾਂ ਕਰੇਗੀ।

ਮੰਗਲਵਾਰ ਨੂੰ ਉਨ੍ਹਾਂ ਨੇ ਵਾਪਸ ਨਿਊਜ਼ੀਲੈਂਡ ਪਰਤਣਾ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿਚ 15 ਮਾਰਚ ਨੂੰ ਹੋਈ ਗੋਲੀਬਾਰੀ ਵਿਚ 50 ਲੋਕਾਂ ਦੀ ਜਾਨ ਚਲੀ ਗਈ ਜਿਸ ਕਾਰਨ ਦੇਸ਼ ਵਿਚ ਸੋਗ ਦਾ ਮਾਹੌਲ ਹੈ। ਇਸ ਕਾਰਨ ਵੀ ਉਹ ਜ਼ਿਆਦਾ ਸਮੇਂ ਤੱਕ ਦੇਸ਼ ਤੋਂ ਦੂਰ ਨਹੀਂ ਰਹਿ ਸਕਦੀ। ਇੱਥੇ ਦੱਸ ਦਈਏ ਕਿ ਅਰਡਰਨ ਸਾਲ 2017 ਵਿਚ ਪ੍ਰਧਾਨ ਮੰਤਰੀ ਬਣੀ, ਜਿਸ ਮਗਰੋਂ ਉਸ ਦਾ ਚੀਨ ਦਾ ਇਹ ਪਹਿਲਾ ਦੌਰਾ ਹੈ।

Vandana

This news is Content Editor Vandana