ਜੈਸਿੰਡਾ ਨੇ ਅਲਨੂਰ ਮਸਜਿਦ ਵਿਖੇ ਬਣਾਏ ਗਏ ਸਮਾਰਕ ਦਾ ਕੀਤਾ ਉਦਘਾਟਨ

09/24/2020 6:23:08 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਸਵੇਰੇ ਕ੍ਰਾਈਸਟਚਰਚ ਵਿਖੇ ਅਲਨੂਰ ਮਸਜਿਦ ਨੇੜੇ ਬਣਾਏ ਗਏ ਸਮਾਰਕ ਦਾ ਉਦਘਾਟਨ ਕੀਤਾ। ਇਹ ਸਮਾਰਕ ਉਨ੍ਹਾਂ 51 ਮ੍ਰਿਤਕਾਂ ਪ੍ਰਤੀ ਸ਼ਰਧਾਂਜਲੀ ਜ਼ਾਹਰ ਕਰਦਾ ਹੈ ਜਿਨ੍ਹਾਂ ਨੂੰ ਇੱਕ ਆਸਟ੍ਰੇਲੀਆਈ ਸਿਰਫਰੇ ਨੌਜਵਾਨ ਨੇ ਮਾਰਚ 15, 2019 ਨੂੰ ਕੀਤੀ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਮਸਜਿਦ ਅੰਦਰ ਸ਼ਹੀਦ ਕਰ ਦਿੱਤਾ ਸੀ। 


ਜੈਸਿੰਡਾ ਨੇ ਭਾਰੀ ਮਨ ਨਾਲ ਉਦਘਾਟਨ ਕੀਤਾ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਉਚੇਚੇ ਤੌਰ ਤੇ ਉਕਤ ਦਿਹਾੜੇ ਨੂੰ ‘ਕਾਲਾ ਦਿਵਸ’ ਕਹਿ ਕੇ ਸੰਬੋਧਿਤ ਕੀਤਾ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਵੀ ਹਮਦਰਦੀ ਜ਼ਾਹਰ ਕੀਤੀ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਮੁੜ ਤੋਂ ਨਾ ਹੋਣ ਬਾਰੇ ਭਰੋਸਾ ਵੀ ਦਿਵਾਇਆ। 

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਬਣਾਏ ਨਜ਼ਰਬੰਦੀ ਕੈਂਪਾਂ 'ਚ ਨਰਕ ਜਿਹੀ ਜ਼ਿੰਦਗੀ ਬਿਤਾ ਰਹੇ 80 ਲੱਖ ਉਇਗਰ ਮੁਸਲਮਾਨ

ਇਸ ਸਮਾਰੋਹ ਵਿਚ ਮੁਸਲਿਮ ਭਾਈਚਾਰੇ ਅਤੇ ਉਨ੍ਹਾਂ ਦੇ ਲੀਡਰਾਂ ਤੋਂ ਇਲਾਵਾ ਮੈਗਨ ਵੁਡਸ, ਲਿਏਨ ਡੈਲਜੀਲ (ਮੇਅਰ), ਇਮਾਮ ਗਾਮਾ ਫੋਡਾ ਅਤੇ ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ਨ ਆਫ ਨਿਊਜ਼ੀਲੈਂਡ (FIANZ) ਦੇ ਇਬਰਾਰ ਸ਼ੇਖ਼ ਵੀ ਮੌਜੂਦ ਸਨ।

Vandana

This news is Content Editor Vandana