ਨਿਊਜ਼ੀਲੈਂਡ, ਫਰਾਂਸ ਨੇ ਅੱਤਵਾਦ ਨੂੰ ਵਾਧਾ ਦੇਣ ਦੀਆਂ ਆਨਲਾਈਨ ਕੋਸ਼ਿਸ਼ਾਂ ਨਾਕਾਮ ਕਰਨ ਦੀ ਦਿਸ਼ਾ ''ਚ ਵਧਾਇਆ ਕਦਮ

04/24/2019 11:56:50 AM

ਵੇਲਿੰਗਟਨ — ਨਿਊਜ਼ੀਲੈਂਡ ਅਤੇ ਫਰਾਂਸ ਨੇ ਅੱਤਵਾਦ ਅਤੇ ਹਿੰਸਾ ਨੂੰ ਵਾਧਾ ਦੇਣ ਅਤੇ ਸਪਾਂਸਰ ਕਰਨ ਦੀ ਸੋਸ਼ਲ ਮੀਡੀਆ ਦੀ ਸਮਰੱਥਾ ਖਤਮ ਕਰਨ ਦੀ ਕੋਸ਼ਿਸ਼ ਦੇ ਤਹਿਤ ਦੇਸ਼ਾਂ ਅਤੇ ਤਕਨੀਕੀ ਕੰਪਨੀਆਂ ਨੂੰ ਇਕੱਠੇ ਲਿਆਉਣ ਲਈ ਬੁੱਧਵਾਰ ਨੂੰ ਸੰਯੁਕਤ ਉਪਰਾਲੇ ਕਰਨ ਦਾ ਐਲਾਨ ਕੀਤਾ ਹੈ। ਇਹ ਬੈਠਕ 15 ਮਈ ਨੂੰ ਪੈਰਿਸ ਵਿਚ ਹੋਵੇਗੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਫਰਾਂਸ ਦੇ ਰਾਸ਼ਟਰਪਤੀ Âਮੈਨੁਅਲ ਮੈਕ੍ਰੋਂ ਇਸ ਦੀ ਸਹਿ-ਪ੍ਰਧਾਨਗੀ ਕਰਨਗੇ। ਅਰਡਰਨ ਨੇ ਕਿਹਾ ਕਿ ਕ੍ਰਾਇਸਟਚਰਚ 'ਚ 15 ਮਾਰਚ ਨੂੰ 2 ਮਸਜ਼ਿਦਾ 'ਚ ਹੋਏ ਹਮਲੇ 'ਚ ਸੋਸ਼ਲ ਮੀਡੀਆ ਦਾ ਇਸਤੇਮਾਲ ਅੱਤਵਾਦ ਅਤੇ ਨਫਰਤ ਨੂੰ ਪ੍ਰੋਤਸਾਹਿਤ ਕਰਨ ਦੇ ਜ਼ਰੀਏ ਦੇ ਤੌਰ 'ਤੇ ਅਸਾਧਾਰਨ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ। ਇਸ ਹਮਲੇ ਵਿਚ 50 ਮੁਸਲਮਾਨਾਂ ਦੀ ਮੌਤ ਹੋ ਗਈ ਸੀ। ਹਮਲਾਵਰਾਂ ਨੇ ਇਨ੍ਹਾਂ ਹਮਲਿਆਂ ਦਾ ਇੰਟਰਨੈੱਟ 'ਤੇ ਲਾਈਵ ਪ੍ਰਸਾਰਨ ਕੀਤਾ ਸੀ। ਅਰਡਰਨ ਨੇ ਕਿਹਾ, ' ਅਸੀਂ ਤਕਨੀਕੀ ਕੰਪਨੀਆਂ ਦੇ ਪ੍ਰਮੁੱਖਾਂ ਨੂੰ ਪੈਰਿਸ 'ਚ ਕ੍ਰਾਇਸਟਚਰਚ ਸਿਖਰ ਸੰਮੇਲਨ 'ਚ ਆਨ ਲਾਈਨ ਹਿੰਸਕ ਅੱਤਵਾਦ ਨੂੰ ਖਤਮ ਕਰਨ ਦੇ ਸਾਡੇ ਟੀਚੇ ਨੂੰ ਹਾਸਲ ਕਰਨ 'ਚ ਮਦਦ ਕਰਨ ਅਤੇ ਸਾਡੇ ਨਾਲ ਜੁੜਣ ਦੀ ਅਪੀਲ ਕੀਤੀ ਹੈ।' ਇਸ ਬੈਠਕ ਦੇ ਨਾਲ-ਨਾਲ 15 ਮਈ ਨੂੰ ਜੀ7 ਡਿਜੀਟਲ ਮੰਤਰੀਆਂ ਦੀ ਟੇਕ ਫਾਰ ਹਿਊਮੈਨਿਟੀ' ਬੈਠਕ ਹੋਵੇਗੀ ਅਤੇ ਫਰਾਂਸ ਦਾ ਵੀ ਇਕ ਵੱਖਰਾ 'ਟੇਕ ਫਾਰ ਗੁੱਡ' ਸਿਖਰ ਸੰਮੇਲਨ ਹੋਵੇਗਾ।