ਨਿਊਜ਼ੀਲੈਂਡ : ਆਕਲੈਂਡ ''ਚ ਖ਼ਤਮ ਹੋਵੇਗੀ ਤਾਲਾਬੰਦੀ

02/22/2021 6:02:26 PM

ਵੈਲਿੰਗਟਨ (ਏਜੰਸੀ): ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ ਲਾਗੂ ਬਾਕੀ ਪਾਬੰਦੀਆਂ ਵੀ ਹਟਾ ਦਿੱਤੀਆਂ ਜਾਣਗੀਆਂ ਕਿਉਂਕਿ ਸਭ ਤੋਂ ਵੱਡੇ ਸ਼ਹਿਰ ਵਿਚ ਪ੍ਰਕੋਪ ਸੰਬੰਧੀ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ 72,000 ਤੋਂ ਵੱਧ ਟੈਸਟਾਂ ਵਿਚ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਭਾਈਚਾਰੇ ਵਿਚ ਵਾਇਰਸ ਫੈਲ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਅਤੇ ਨਵਰੀਤ ਸਿੰਘ ਦੀ ਯਾਦ 'ਚ ਕਰਵਾਇਆ ਗਿਆ ਸਮਾਗਮ

ਆਕਲੈਂਡ ਨੂੰ ਇਸ ਮਹੀਨੇ ਇਕ ਮਾਂ, ਪਿਤਾ ਅਤੇ ਧੀ ਦੇ ਪਾਜ਼ੇਟਿਵ ਪਾਏ ਜਾਣ ਮਗਰੋਂ ਤਿੰਨ ਦਿਨਾਂ ਦੀ ਤਾਲਾਬੰਦੀ ਵਿਚ ਰੱਖਿਆ ਗਿਆ ਸੀ। ਹੋਰ ਪੰਜ ਸੰਪਰਕ ਬਾਅਦ ਵਿਚ ਪਾਜ਼ੇਟਿਵ ਪਾਏ ਗਏ। ਤਾਲਾਬੰਦੀ ਖ਼ਤਮ ਹੋਣ ਤੋਂ ਬਾਵਜੂਦ ਆਕਲੈਂਡ ਵਿਚ ਸਭਾਵਾਂ 'ਤੇ ਪਾਬੰਦੀ ਜਾਰੀ ਰਹੇਗੀ। ਇਸ ਪ੍ਰਕੋਪ ਦਾ ਸਰੋਤ ਅਜੇ ਅਸਪਸ਼ੱਟ ਹੈ, ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦੀ ਜਾਂਚ ਜਾਰੀ ਰੱਖੀ ਹੈ ਕੀ ਪੀੜਤ ਏਅਰਲਾਈਨ ਯਾਤਰੀਆਂ ਅਤੇ ਮਾਂ ਦੇ ਵਿਚਕਾਰ ਕੋਈ ਸਬੰਧ ਹੈ ਜਾਂ ਨਹੀਂ, ਜੋ ਇਕ ਅਜਿਹੀ ਕੰਪਨੀ ਵਿਚ ਕੰਮ ਕਰਦੀ ਹੈ ਜੋ ਏਅਰਲਾਈਨਾਂ ਲਈ ਲਾਂਡਰੀ ਦਾ ਕੰਮ ਕਰਦੀ ਹੈ। ਗੌਰਤਲਬ ਹੈ ਕਿ ਨਿਊਜ਼ੀਲੈਂਡ ਦੀ ਕੋਰੋਨਾ ਵਾਇਰਸ ਪ੍ਰਤੀ ਰਣਨੀਤੀ ਕਾਫੀ ਕਾਰਗਰ ਰਹੀ ਹੈ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਫਲ ਰਹੀ ਹੈ।

ਪੜ੍ਹੋ ਇਹ ਅਹਿਮ ਖਬਰ- ਅੜੀਅਲ ਚੀਨ ਕਿਉਂ ਹਟਿਆ ਪਿੱਛੇ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦੱਸੋ ਆਪਣੀ ਰਾਏ।

Vandana

This news is Content Editor Vandana