ਨਿਊਜ਼ੀਲੈਂਡ ''ਚ ਕੋਰੋਨਾ ਦਾ ਇਕ ਨਵਾਂ ਮਾਮਲਾ ਆਇਆ ਸਾਹਮਣੇ

07/18/2020 9:58:52 AM

ਵੈਲਿੰਗਟਨ (ਵਾਰਤਾ) : ਨਿਊਜੀਲੈਂਡ ਵਿਚ ਕੋਰੋਨਾ ਵਾਇਰਸ (ਕੋਵਿਡ-19) ਦਾ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਿਸ ਵਿਅਕਤੀ ਵਿਚ ਇਸ ਵਾਇਰਸ ਦੇ ਲੱਛਣ ਪਾਏ ਜਾਣ ਦੀ ਪੁਸ਼ਟੀ ਹੋਈ ਹੈ ਉਹ 12 ਜੁਲਾਈ ਨੂੰ ਮੱਧ ਅਫ਼ਰੀਕਾ ਤੋਂ ਤੰਜਾਨੀਆ, ਦੋਹਾ ਅਤੇ ਬ੍ਰਿਸਬੇਨ ਹੁੰਦੇ ਹੋਏ ਨਿਊਜ਼ੀਲੈਂਡ ਆਇਆ ਸੀ। ਉਸ ਨੂੰ ਅਜੇ ਆਕਲੈਂਡ ਵਿਚ ਕੁਆਰੰਟੀਨ ਕੇਂਦਰ ਵਿਚ ਰੱਖਿਆ ਗਿਆ ਹੈ।

ਸਿਹਤ ਮੰਤਰਾਲਾ ਅਨੁਸਾਰ ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 22 ਸਰਗਰਮ ਮਾਮਲੇ ਹਨ। ਉਥੇ ਹੀ ਹੁਣ ਦੇਸ਼ ਵਿਚ ਇਸ ਵਾਇਰਸ ਨਾਲ ਹੁਣ ਤੱਕ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1200 ਹੋ ਗਈ ਹੈ। ਹੁਣ ਤੱਕ ਇੱਥੇ 441123 ਲੋਕਾਂ ਦੀ ਜਾਂਚ ਹੋ ਚੁੱਕੀ ਹੈ।

cherry

This news is Content Editor cherry