ਨਿਊਜ਼ੀਲੈਂਡ ਨੇ ਕੋਵਿਡ-19 ਟੀਕੇ ਦੀਆਂ 5 ਮਿਲੀਅਨ ਖੁਰਾਕਾਂ ਲਈ ਸੌਦੇ ''ਤੇ ਕੀਤੇ ਦਸਤਖ਼ਤ

11/19/2020 2:56:31 PM

ਵੈਲਿੰਗਟਨ/ਮਾਸਕੋ (ਭਾਸ਼ਾ): ਨਿਊਜ਼ੀਲੈਂਡ ਨੇ ਕੋਵਿਡ-19 ਖਿਲਾਫ਼ ਆਪਣੇ ਟੀਕੇ ਦੀਆਂ ਪੰਜ ਮਿਲੀਅਨ ਖੁਰਾਕਾਂ ਦੀ ਸਪਲਾਈ 'ਤੇ ਬੈਲਜੀਅਮ ਦੇ ਜਾਨਸਨ ਫਾਰਮਾਸੂਟਿਕਾ ਨਾਲ ਸਿਧਾਂਤਕ ਸਮਝੌਤਾ ਕੀਤਾ ਹੈ, ਬਸ਼ਰਤੇ ਇਹ ਟੀਕਾ ਜ਼ਰੂਰੀ ਕਲੀਨਿਕਲ ਪਰੀਖਣਾਂ ਨੂੰ ਪਾਸ ਕਰ ਲਵੇ ਅਤੇ ਅਧਿਕਾਰੀਆਂ ਦੁਆਰਾ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਵੇ। ਖੋਜ, ਵਿਗਿਆਨ ਅਤੇ ਨਵੀਨਤਾ ਮੰਤਰੀ ਮੇਗਨ ਵੁੱਡਸ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਮੰਤਰੀ ਦੇ ਮੁਤਾਬਕ, ਸਮਝੌਤਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਦਾ ਇੱਕ ਹਿੱਸਾ ਹੈ ਕਿ ਸਰਕਾਰ ਕੋਲ ਚੁਣਨ ਲਈ ਕਈ ਤਰ੍ਹਾਂ ਦੇ ਵਿਕਲਪ ਹਨ। ਵੁੱਡਸ ਨੇ ਇਕ ਬਿਆਨ ਵਿਚ ਕਿਹਾ,"ਜਾਨਸਨ ਨਾਲ ਹੋਏ ਸਮਝੌਤੇ ਵਿਚ 20 ਮਿਲੀਅਨ ਤੱਕ ਦੀ ਪਹਿਲੀ ਖੁਰਾਕ ਦੇਖੀ ਜਾ ਸਕਦੀ ਹੈ। ਜਿਸ ਦੀ ਡਿਲੀਵਰੀ 2021 ਦੀ ਤੀਜੀ ਤਿਮਾਹੀ ਤੋਂ ਕੀਤੀ ਜਾਵੇਗੀ। ਸਾਡੇ ਕੋਲ 30 ਲੱਖ ਵਾਧੂ ਖੁਰਾਕਾਂ ਦੀ ਖਰੀਦ ਕਰਨ ਦਾ ਵਿਕਲਪ ਹੈ, ਜਿਸ ਨੂੰ 2022 ਤੱਕ ਵੰਡਿਆ ਜਾਵੇਗਾ।"

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਫੌਜ 39 ਗੈਰ ਕਾਨੂੰਨੀ ਕਤਲ 'ਚ ਸ਼ਾਮਲ : ਆਸਟ੍ਰੇਲੀਆਈ ਡਿਫੈਂਸ ਮੁਖੀ

ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਕ ਸ਼ੁਰੂਆਤੀ ਸਮਝੌਤਾ ਸੀ ਪਰ ਸਰਕਾਰ ਨੇ ਜਲਦੀ ਹੀ ਰਸਮੀ ਪੇਸ਼ਗੀ ਖਰੀਦ ਸਮਝੌਤੇ ਨੂੰ ਅੰਤਮ ਰੂਪ ਦੇਣ ਦੀ ਆਸ ਜ਼ਾਹਰ ਕੀਤੀ ਹੈ।ਗੌਰਤਲਬ ਹੈ ਕਿ ਅਕਤੂਬਰ ਵਿਚ, ਨਿਊਜ਼ੀਲੈਂਡ ਨੇ ਫਾਈਜ਼ਰ ਅਤੇ ਬਾਇਓਨਟੈਕ ਨਾਲ 1.5 ਮਿਲੀਅਨ ਖੁਰਾਕਾਂ ਲਈ ਇਕ ਸੌਦੇ 'ਤੇ ਦਸਤਖਤ ਕੀਤੇ ਸਨ।

Vandana

This news is Content Editor Vandana