ਕੋਰੋਨਾ ਆਫ਼ਤ, ਨਿਊਜ਼ੀਲੈਂਡ ''ਚ ਘਟੀ ਨਾਗਰਿਕਤਾ ਲੈਣ ਵਾਲਿਆਂ ਦੀ ਗਿਣਤੀ

03/26/2021 2:42:42 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਨੇ ਸਾਲ 2020 ਵਿਚ 31,870 ਨਵੇਂ ਨਾਗਰਿਕਾਂ ਦਾ ਸਵਾਗਤ ਕੀਤਾ ਜੋ ਕਿ 2019 ਵਿਚ 44,413 ਤੋਂ ਘੱਟ ਸੀ। ਇਹ ਗਿਰਾਵਟ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਕਾਰਨ ਹੋਈ। ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਡਾਟਾ ਵਿਚ ਇਹ ਖੁਲਾਸਾ ਕੀਤਾ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਅੰਕੜਿਆਂ ਅਨੁਸਾਰ, ਨਿਊਜ਼ੀਲੈਂਡ ਤੋਂ ਬਾਹਰ ਪੈਦਾ ਹੋਣ ਵਾਲੇ ਲੋਕਾਂ ਲਈ ਆਸਟ੍ਰੇਲੀਆ ਅਜੇ ਵੀ ਸਭ ਤੋਂ ਆਮ ਦੇਸ਼ ਹੈ। ਸਿਰਫ 5,200 ਤੋਂ ਵੱਧ ਆਸਟ੍ਰੇਲੀਆਈ 2020 ਵਿਚ ਨਿਊਜ਼ੀਲੈਂਡ ਦੇ ਨਾਗਰਿਕ ਬਣ ਗਏ, ਕਿਉਂਕਿ ਉਨ੍ਹਾਂ ਦੇ ਮਾਪੇ ਜੋ ਇਕ ਨਾਗਰਿਕ ਹਨ ਜਾਂ ਉਹ ਨਿਊਜ਼ੀਲੈਂਡ ਚਲੇ ਗਏ ਹਨ।ਅੰਕੜਿਆਂ ਮੁਤਾਬਕ ਬ੍ਰਿਟੇਨ 5,199 ਨਵੇਂ ਕਿਵੀਆਂ ਦੇ ਨਾਲ ਦੂਜੇ ਨੰਬਰ 'ਤੇ ਹੈ ਅਤੇ ਭਾਰਤ ਵਿਚ ਗਿਣਤੀ 2,970 ਹੈ।

ਪੜ੍ਹੋ ਇਹ ਅਹਿਮ ਖਬਰ- ਪਰਵਾਸ ਮੁੱਦੇ 'ਤੇ ਹੈਰਿਸ ਅਤੇ ਕੈਨੇਡੀਅਨ ਉਪ ਪ੍ਰਧਾਨ ਮੰਤਰੀ ਨੇ ਕੀਤੀ ਚਰਚਾ
 

ਇੰਟਰਨੈਸ਼ਨਲ ਅਫੇਅਰਜ਼ ਵਿਭਾਗ ਦੇ ਜਨਰਲ ਮੈਨੇਜਰ ਸਰਵਿਸਿਜ਼ ਅਤੇ ਐਕਸੈਸ ਜੂਲੀਆ ਵੂਟਨ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਤਰੀਕੇ ਹਨ, ਜਿਹਨਾਂ ਨਾਲ ਲੋਕ ਨਾਗਰਿਕ ਬਣ ਸਕਦੇ ਹਨ ਪਰ ਸਭ ਤੋਂ ਅਸਾਨ ਤਰੀਕਾ ਇੱਥੇ ਪੈਦਾ ਹੋਣਾ ਹੈ। ਲੋਕ "ਵੰਸ਼ ਦੁਆਰਾ" ਵੀ ਨਾਗਰਿਕ ਬਣ ਸਕਦੇ ਹਨ ਮਤਲਬ ਉਹਨਾਂ ਦੇ ਮਾਤਾ-ਪਿਤਾ ਜੋ ਨਿਊਜ਼ੀਲੈਂਡ ਵਿਚ ਪੈਦਾ ਹੋਏ ਸਨ ਜਾਂ "ਗ੍ਰਾਂਟ ਦੁਆਰਾ" ਜਿੱਥੇ ਉਹਨਾਂ ਨੇ ਨਿਊਜ਼ੀਲੈਂਡ ਵਿਚ ਪਰਵਾਸ ਕੀਤਾ ਸੀ ਅਤੇ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਰਿਪੋਰਟ ਮੁਤਾਬਕ, 2020 ਵਿਚ, ਨਿਊਜ਼ੀਲੈਂਡ ਨੂੰ 31,870 ਨਵੇਂ ਵਿਦੇਸ਼ੀ ਮੂਲ ਦੇ ਕਿਵਿਸ ਮਿਲੇ, ਜਿਹਨਾਂ ਵਿਚ 11,436 ਵੰਸ਼ ਮੁਤਾਬਕ ਅਤੇ 20,434 ਗ੍ਰਾਂਟ ਰਾਹੀਂ ਹਾਸਲ ਕੀਤੇ ਗਏ।
 

ਵੂਟਨ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਨਿਊਜ਼ੀਲੈਂਡ ਨੇ ਗ੍ਰਾਂਟ ਦੁਆਰਾ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਕਮੀ ਦੇਖੀ ਹੈ, ਭਾਵੇਂਕਿ 2020 ਵਿਚ ਕੋਵਿਡ-19 ਕਾਰਨ ਇੱਕ ਮਹੱਤਵਪੂਰਣ ਗਿਰਾਵਟ ਦੇਖੀ ਗਈ। ਭਾਵੇਂਕਿ ਅਸੀਂ ਇਸ ਬਾਰੇ ਅੰਕੜੇ ਇਕੱਤਰ ਨਹੀਂ ਕਰਦੇ ਕਿ ਲੋਕ ਨਾਗਰਿਕ ਬਣਨ ਲਈ ਐਪਲੀਕੇਸ਼ਨ ਕਿਉਂ ਨਹੀਂ ਦਿੰਦੇ ਹਨ ਪਰ ਅਸੀਂ ਮੰਨਦੇ ਹਾਂ ਕਿ ਨਾਗਰਿਕਤਾ ਦੀ ਗਿਣਤੀ ਵਿਚ ਗਿਰਾਵਟ ਦਾ ਕਾਰਨ ਕੋਵਿਡ-19 ਹੈ ਜੋ ਦੁਨੀਆ ਭਰ ਵਿਚ ਫੈਲੀ ਹੋਇਆ ਹੈ।

ਨੋਟ- ਨਿਊਜ਼ੀਲੈਂਡ 'ਚ ਘਟੀ ਨਾਗਰਿਕਤਾ ਲੈਣ ਵਾਲਿਆਂ ਦੀ ਗਿਣਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana