ਨਿਊਯਾਰਕ ''ਚ ਕੁਝ ਦਿਨਾਂ ''ਚ ਹੋ ਜਾਵੇਗੀ ਵੈਂਟੀਲੇਟਰ ਦੀ ਕਮੀ : ਮੇਅਰ

03/23/2020 1:44:48 AM

ਨਿਊਯਾਰਕ - ਅਮਰੀਕਾ ਵਿਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਵਿਚਾਲੇ ਨਿਊਯਾਰਕ ਵਿਚ ਆਉਣ ਵਾਲੇ ਕੁਝ ਦਿਨਾਂ ਵਿਚ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਉਪਕਰਣਾਂ ਦੀ ਕਮੀ ਹੋਣ ਦਾ ਸ਼ੱਕ ਹੈ। ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸੀਓ ਨੇ ਆਖਿਆ ਕਿ ਅਮਰੀਕਾ ਵਿਚ ਕੋਵਿਡ-19 ਦੇ ਸਭ ਤੋਂ ਜ਼ਿਆਦਾ ਮਾਮਲੇ ਨਿਊਯਾਰਕ ਵਿਚ ਹੀ ਸਾਹਮਣੇ ਆਏ ਹਨ। ਉਨ੍ਹਾਂ ਨੇ ਸੀ. ਐਨ. ਐਨ. ਨੂੰ ਆਖਿਆ ਕਿ ਸਾਫ ਆਖਾ ਤਾਂ 10 ਦਿਨ ਬਾਅਦ ਵੈਂਟੀਲੇਟਰ, ਸਰਜੀਕਲ ਮਾਸਕ ਅਤੇ ਉਨ੍ਹਾਂ ਚੀਜ਼ਾਂ ਦੀ ਕਮੀ ਹੋ ਜਾਵੇਗੀ, ਜੋ ਹਸਪਤਾਲ ਸਿਸਟਮ ਨੂੰ ਚਲਾਉਣ ਲਈ ਜ਼ਰੂਰੀ ਹੈ।

ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅਪੀਲ ਕੀਤੀ ਕਿ ਉਹ ਤੁਰੰਤ ਜ਼ਰੂਰੀ ਮੈਡੀਕਲ ਸਪਲਾਈ ਦੀ ਵੰਡ ਅਤੇ ਉਤਪਾਦਨ ਨੂੰ ਵਧਾਉਣ ਦੇ ਕੰਮ ਵਿਚ ਫੌਜ ਨੂੰ ਲਾਵੇ। ਡੀ ਬਲਾਸੀਓ ਨੇ ਆਖਿਆ ਕਿ ਜੇਕਰ ਸਾਨੂੰ ਆਉਣ ਵਾਲੇ 10 ਦਿਨਾਂ ਵਿਚ ਹੋਰ ਵੈਂਟੀਲੇਟਰ ਨਾ ਮਿਲੇ ਤਾਂ ਲੋਕ ਮਾਰੇ ਜਾਣਗੇ। ਉਨ੍ਹਾਂ ਨੇ ਸੁਚੇਤ ਕੀਤਾ ਕਿ ਅਜੇ ਹੋਰ ਬੁਰਾ ਸਮੇਂ ਆਉਣ ਵਾਲਾ ਹੈ ਅਤੇ ਉਨ੍ਹਾਂ ਨੇ ਇਸ ਮਹਾਮਾਰੀ ਨੂੰ 1930 ਦੀ ਮਹਾਮੰਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਘਰੇਲੂ ਸੰਕਟ ਕਰਾਰ ਦਿੱਤਾ। ਮੇਅਰ ਨੇ ਸੰਸਦ ਤੋਂ ਆਖਿਆ ਕਿ ਏਵੀਏਸ਼ਨ ਕੰਪਨੀਆਂ ਨੂੰ ਆਰਥਿਕ ਦੇਣ ਦੇ ਬਾਰੇ ਵਿਚ ਅਜੇ ਭੁੱਲ ਜਾਵੋ। ਲੋਕਾਂ ਨੂੰ ਆਰਥਿਕ ਮਦਦ ਦਿਓ। ਹਸਪਤਾਲਾਂ ਨੂੰ ਆਰਥਿਕ ਮਦਦ ਦਿਓ। ਸ਼ਹਿਰਾਂ, ਰਾਜਾਂ ਅਤੇ ਕਾਊਂਟੀ ਨੂੰ ਆਰਥਿਕ ਮਦਦ ਦਿਓ।


Khushdeep Jassi

Content Editor

Related News